December 24, 2024 5:47 am

ਸੰਯੁਕਤ ਕਿਸਾਨ ਮੋਰਚੇ ਵੱਲੋਂ, 3 ਘੰਟੇ ਲਈ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਨਕੋਦਰ ਜਗਰਾਉਂ ਰੋਡ ਸਥਿਤ ਟੋਲ ਪਲਾਜ਼ੇ ਨੂੰ 11 ਵਜੇ ਤੋਂ 2 ਵਜੇ ਤੱਕ 3 ਘੰਟੇ ਲਈ ਫਰੀ ਕਰਕੇ ਧਰਨਾ ਲਾ ਦਿੱਤਾ

ਮਹਿਤਪੁਰ :- ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ, 3 ਘੰਟੇ ਲਈ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਨਕੋਦਰ ਜਗਰਾਉਂ ਰੋਡ ਸਥਿਤ ਟੋਲ ਪਲਾਜ਼ੇ ਨੂੰ 11 ਵਜੇ ਤੋਂ 2 ਵਜੇ ਤੱਕ 3 ਘੰਟੇ ਲਈ ਫਰੀ ਕਰਕੇ ਧਰਨਾ ਲਾ ਦਿੱਤਾ।ਤੇ ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਮਜਦੂਰਾਂ,ਨੌਜਵਾਨਾ ਤੇ ਮੁਲਾਜਮਾਂ ਨੇ ਸਮੂਲੀਅਤ ਕੀਤੀ।ਇਸ ਮੌਕੇ ਧਰਨੇ ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ 1936, ਦੇ ਸੂਬਾਈ ਆਗੂਆਂ ਸੰਦੀਪ ਅਰੋੜਾ,ਦਿਲਬਾਗ ਸਿੰਘ ਚੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮਨੋਹਰ ਸਿੰਘ ਗਿੱਲ, ਮੇਜਰ ਸਿੰਘ ਖੁਰਲਾਪੁਰ ਕਿਰਤੀ ਕਿਸਾਨ ਯੂਨੀਅਨ ਆਗੂ ਰਜਿੰਦਰ ਸਿੰਘ ਮੰਡ, ਰਤਨ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਾਬਾ ਪਲਵਿੰਦਰ ਸਿੰਘ ਚੀਮਾਂ ਹਰਦੀਪ ਸਿੰਘ ਸਮਰਾ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ,ਜਸਵੰਤ ਸਿੰਘ ਲੋਹਗੜ੍ਹ,ਤੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਸਤਨਾਮ ਸਿੰਘ ਲੋਹਗੜ੍ਹ,ਨੇ ਕਿਹਾ ਕਿ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰਨ ਲਈ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਵੱਡੀਆਂ ਵੱਡੀਆਂ ਕੰਧਾਂ ,ਪੱਥਰ ਲਾ ਕੇ, ਕਿੱਲ ਗੱਡ ਕੇ ਬੈਰੀਕੇਡਿੰਗ ਕਰਕੇ ਉਹਨਾਂ ਉਪਰ ਅੰਨਾ ਤਸ਼ੱਦਦ ਕਰਨ, ਅੱਥਰੂ ਗੈਸ ਦੇ ਗੋਲੇ ਸੁਟਣ, ਗੋਲੀਆਂ ਮਾਰਕੇ ਕਿਸਾਨਾਂ ਨੂੰ ਜਖਮੀ ਅਤੇ ਆਮ ਲੋਕਾਂ ਲਈ ਵੀ ਰਸਤਾ ਬੰਦ ਕਰਨਾ ਦਰਸਾਉਂਦਾ ਹੈ। ਭਾਜਪਾ ਸਰਕਾਰ ਆਪਣਾ ਫਾਸੀਵਾਦੀ ਏਜੰਡਾ ਲਾਗੂ ਕਰ ਰਹੀ ਹੈ। ਉਹਨਾਂ ਕਿਹਾ ਕਿ ਖੱਟਰ ਸਰਕਾਰ ਦਿੱਲੀ ਜਾ ਰਹੇ ਕਿਸਾਨਾਂ ਨੂੰ ਰਸਤੇ ਵਿੱਚ ਰੋਕ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਤੇ ਸੰਘਰਸ਼ ਨੂੰ ਕੁਚਲਨਾ ਚਾਉਦੀ ਹੈ। ਕੀ ਪੰਜਾਬ ਕੋਈ ਵੱਖਰਾ ਸੂਬਾ ਹੈ। ਜਿਸ ਲਈ ਐਨੇ ਸਖਤ ਬਾਰਡਰ ਬਣਾਏ ਜਾ ਰਹੇ ਹਨ। ਆਗੂਆਂ ਕਿਹਾ ਕਿ ਮੋਦੀ ਤੇ ਖੱਟਰ ਸਰਕਾਰ ਨੂੰ ਚਾਹੀਦਾ ਹੈ। ਕਿ ਕਿਸਾਨਾਂ ਦੀਆਂ ਮੰਗਾ ਨੂੰ ਮੰਨੇ ਤੇ ਤੇ ਜਮਹੂਰੀਅਤ ਦਾ ਘਾਣ ਕਰ ਰਹੇ ਬੰਦ ਰਸਤੇ ਨੂੰ ਫੋਰੀ ਖੋਲੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ 16 ਦੇ ਭਾਰਤ ਬੰਦ ਤੋਂ ਬਾਅਦ ਤਿੱਖਾ ਸੰਘਰਸ਼ ਉਲੀਕੇਗਾ। ਉਹਨਾਂ ਸਾਰੇ ਵਰਗਾ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ। ਕਿ ਉਹ ਭਾਰਤ ਬੰਦ ਵਿੱਚ ਵੱਡੀ ਸਮੂਲੀਅਤ ਕਰਨ। ਇਸ ਮੌਕੇ ਕਿਸਾਨ ਰਾਮ ਸਿੰਘ ਕੈਮਵਾਲਾ, ਲਖਵੀਰ ਸਿੰਘ ਲੋਹਗੜ੍ਹ, ਸਤਨਾਮ ਸਿੰਘ ਬਿੱਲੇ, ਬਲਵਿੰਦਰ ਸਿੰਘ, ਜਸਵੀਰ ਸਿੰਘ ਮੱਟੂ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਸ਼ੇਰ ਸਿੰਘ ਜੰਗੀਰ ਸਿੰਘ, ਤੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਆਗੂ ਹਰਬੰਸ ਲਾਲ ਨੇ ਵੀ ਸੰਬੋਧਨ ਕੀਤਾ।

Up Skill Ninja