December 23, 2024 4:14 pm

ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਟਾਹਲੀਆਣਾ ਸਾਹਿਬ,ਰਾਏਕੋਟ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ

ਪ੍ਰਿੰਸੀਪਲ ਡਿੰਪਲ ਢਿੱਲੋਂ ਨੇ ਦਿੱਤੀਆਂ ਵਧਾਈਆਂ/ਸ਼ੁਭ-ਕਾਮਨਾਵਾਂ

ਰਾਏਕੋਟ (ਨਿਰਮਲ ਦੋਸਤ)- ਜ਼ਿਲ੍ਹਾ ਲੁਧਿਆਣਾ ਦੀ ਸਬ-ਡਵੀਜ਼ਨ ਰਾਏਕੋਟ ਦੇ ਇਲਾਕੇ ਦੀ ਸਿਰਮੌਰ ਤੇ ਬਹੁ-ਚਰਚਿਤ ਵਿਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਟਾਹਲੀਆਣਾ ਸਾਹਿਬ, ਰਾਏਕੋਟ ਦੇ ਅਥਲੀਟਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਬਲਾਕ ਪੱਧਰ ਤੋਂ ਲੈਕੇ ਜ਼ਿਲ੍ਹਾ ਪੱਧਰ ਅਤੇ ਪੰਜਾਬ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਹਨ। “ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3” ਵਿੱਚ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਹੋਈ। ਇਸ ਅਥਲੈਟਿਕਸ ਚੈਂਪੀਅਨਸ਼ਿਪ ਦੇ ਮੁਕਾਬਲਿਆਂ ‘ਚੋ ਮਨਜੋਤ ਸਿੰਘ ਪੁੱਤਰ ਸ੍ ਕਮਲ ਸਿੰਘ ਨੇ ਅੰਡਰ 17 ਸਾਲ ਵਰਗ ਵਿੱਚ ਭਾਗ ਲੈਂਦਿਆਂ ਹੈਮਰ ਥ੍ਰੋ ਵਿੱਚੋਂ ਗੋਲਡ ਮੈਡਲ 10,000 ਰੁਪਏ ਇਨਾਮ ਜਿੱਤਿਆ ਹੈ। ਗਗਨਦੀਪ ਸਿੰਘ ਪੁੱਤਰ ਸ੍ ਮੰਗਤ ਰਾਏ ਨੇ ਵੀ ਅੰਡਰ 17 ਸਾਲ ਵਰਗ ਵਿੱਚ ਲੰਬੀ ਛਾਲ ਅਤੇ ਤੀਹਰੀ ਛਾਲ ਵਿੱਚ ਦੋਹਰੇ ਬਰੌਂਜ ਮੈਡਲ 5000+5000 ਇਨਾਮ ਜਿੱਤਿਆ। ਡੀ.ਪੀ.ਈ ਅਧਿਆਪਕ ਸ ਸੁਦਾਗਰ ਸਿੰਘ ਦੀ ਪੁੱਤਰੀ ਖੁਸ਼ਪ੍ਰੀਤ ਕੌਰ ਨੇ ਤੀਹਰੀ ਛਾਲ ਵਿੱਚੋ ਬਰੌਂਜ ਮੈਡਲ 5000 ਰੁਪਏ ਇਨਾਮ ਜਿੱਤਿਆ ਹੈ । ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਮੈਡਮ ਡਿੰਪਲ ਢਿੱਲੋਂ ਨੇ ਜੇਤੂ ਖਿਡਾਰੀਆਂ ਅਤੇ ਡੀਪੀਈ ਸ ਸੁਦਾਗਰ ਸਿੰਘ ਨੂੰ ਵਧਾਈਆਂ ਦਿੱਤੀਆਂ ਆਉਣ ਵਾਲੀਆਂ ਸਕੂਲ ਦੀਆਂ ਅਥਲੈਟਿਕਸ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Up Skill Ninja