ਸਬੰਧਤ ਖ਼ਬਰਾਂ
Mother and daughter help: ਇਸ ਵਾਰ ਠੰਡ ਦੇ ਵਿੱਚ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਰਜਾਈਆਂ-ਕੰਬਲਾਂ ਦੇ ਵਿੱਚ ਬੈਠ ਕੇ ਹੀਟਰ ਸੇਕ ਰਹੇ ਨੇ ਤੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ। ਇਥੇ ਹੀ ਕਈ ਅਜਿਹੇ ਲੋਕ ਵੀ ਹਨ ਜੋ ਗਲੀਆਂ-ਬਾਜ਼ਾਰਾਂ ਦੇ ਵਿੱਚ ਸੌ ਰਹੇ ਹਨ। ਅਜਿਹੀ ਹੀ ਇੱਕ ਤਸਵੀਰ ਬੀਤੇ ਦਿਨ ਬਿਆਸ ਤੋਂ ਸਾਹਮਣੇ ਆਈ। ਜਿੱਥੇ ਆਪਣੀ ਮਾਸੂਮ ਧੀ ਦੇ ਨਾਲ ਬਾਜ਼ਾਰ ਵਿੱਚ ਸੌ ਰਹੀ ਔਰਤ ਜੋ ਕਿ ਕਥਿਤ ਤੌਰ ਦੇ ਉੱਤੇ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ।
ਉਕਤ ਤਸਵੀਰਾਂ ਉਦੋਂ ਸਾਹਮਣੇ ਆਈਆਂ ਜਦੋਂ ਕੁਝ ਸਥਾਨਕ ਨੌਜਵਾਨ ਜੋ ਕਿ ਸੇਵਾ ਦੇ ਤੌਰ ਉੱਤੇ ਰਾਤ ਦੇ ਸਮੇਂ ਸੜਕਾਂ ਬਾਜ਼ਾਰਾਂ ਵਿੱਚ ਸੋਣ ਵਾਲੇ ਲੋਕਾਂ ਨੂੰ ਕੰਬਲ ਅਤੇ ਹੋਰ ਗਰਮ ਕੱਪੜੇ ਅਕਸਰ ਰਾਤ ਵੇਲੇ ਵੰਡਦੇ ਹਨ।
ਯੂਰਿਕ ਐਸਿਡ ‘ਚ ਦਵਾਈ ਤੋਂ ਵੀ ਜ਼ਿਆਦਾ ਤਾਕਤਵਰ ਹੈ ਇਹ ਦੇਸੀ ਪੱਤਾ!
ਮਾਨਸਿਕ ਤੌਰ ‘ਤੇ ਠੀਕ ਨਹੀਂ ਦਿਖ ਰਹੀ ਔਰਤ ਅਤੇ ਉਸਦੀ ਬੱਚੀ ਦੀ ਹਾਲਤ ਦੇਖ ਕੇ ਸੇਵਾ ਕਰਨ ਵਾਲੇ ਨੌਜਵਾਨ ਕੋਲ ਰਿਹਾ ਨਹੀਂ ਗਿਆ ਅਤੇ ਉਹਨਾਂ ਨੇ ਸੇਵਾ ਦੇ ਤੌਰ ਦੇ ਉੱਤੇ ਇਸ ਭੈਣ ਨੂੰ ਕਿਸੇ ਸਹੀ ਜਗ੍ਹਾ ਪਹੁੰਚਾਉਣ ਦੇ ਲਈ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਰਾਬਤਾ ਕੀਤਾ।
- First Published :