ਸਬੰਧਤ ਖ਼ਬਰਾਂ
Blast during lohri celebrations: ਅੰਮ੍ਰਿਤਸਰ ਦਿਹਾਤੀ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ, ਇੱਕ ਪਰਿਵਾਰ ਵੱਲੋਂ ਆਪਣੇ ਘਰ ਦੇ ਵਿਹੜੇ ਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ, ਜਿਸ ਦੌਰਾਨ ਭੁੱਗੇ ਦੇ ਆਲੇ-ਦੁਆਲੇ ਪਰਿਵਾਰਿਕ ਮੈਂਬਰ ਅਤੇ ਬੱਚੇ ਬੈਠੇ ਸੀ ਤਾਂ ਇੱਕ ਦਮ ਅਚਾਨਕ ਬਲਾਸਟ ਹੋ ਗਿਆ। ਜਿਸ ਦੌਰਾਨ ਇਹ ਚੰਗਿਆੜੇ ਪਰਿਵਾਰਿਕ ਮੈਂਬਰਾਂ ਦੇ ਉੱਪਰ ਪੈ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਉਹਨਾਂ ਦੇ ਕੱਪੜੇ ਸੜ ਗਏ।
2.60 ਲੱਖ ਰੁਪਏ ਦੀ ਤਨਖਾਹ ਵਾਲੀ ਇੱਥੇ ਪਾਓ ਨੌਕਰੀ
ਜਾਣਕਾਰੀ ਦਿੰਦੇ ਜਸਪਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਉਹ ਆਪਣੇ ਪਰਿਵਾਰ ਨਾਲ ਭੁੱਗਾ ਬਾਲ ਕੇ ਉਸਦੇ ਆਲੇ ਦੁਆਲੇ ਬੈਠੇ ਸੀ ਅਤੇ ਇਸ ਦੌਰਾਨ ਅਚਾਨਕ ਬਲਾਸਟ ਹੋ ਗਿਆ ਅਤੇ ਇਸ ਬਲਾਸਟ ਦੇ ਚੰਗਿਆੜੇ ਉਹਨਾਂ ਦੇ ਉੱਪਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਉੱਪਰ ਪੈ ਗਏ। ਜਿਸ ਦੌਰਾਨ ਸਾਡੇ ਕੱਪੜੇ ਸੜ ਗਏ। ਹਾਲਾਂਕਿ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਦਾ ਬਚਾਅ ਰਿਹਾ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਭੁੱਗਾ ਬਾਲਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਆਪਣੇ ਵਿਹੜੇ ਵਿੱਚ, ਟਾਇਲ ਅਤੇ ਫ਼ਰਸ਼ ‘ਤੇ ਨਹੀਂ ਬਾਲਣਾ ਚਾਹੀਦਾ। ਜੇਕਰ ਵੇਹੜੇ ‘ਚ ਬਾਲਣ ਹੈ ਤਾਂ ਥੱਲੇ ਮਿੱਟੀ ਜਾਂ ਰੇਤ ਸੁੱਟ ਕੇ ਉਸ ਉਪਰ ਅੱਗ ਬਾਲਣੀ ਚਾਹੀਦੀ ਹੈ।
- First Published :