December 24, 2024 5:47 am

Amritsar news। ਧੁੰਦ ਕਾਰਨ ਨਾਲੇ ‘ਚ ਡਿੱਗੀ ਬੱਸ, ਸਖ਼ਤ ਮਸ਼ੱਕਤ ਨਾਲ ਬਚਾਈ ਗਈ ਯਾਤਰੀਆਂ ਦੀ ਜਾਨ । #Local18

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਠੰਡ ਦੇ ਕਹਿਰ ਦੇ ਨਾਲ ਕਈ ਸੂਬਿਆਂ ਦੇ ਵਿੱਚ ਧੁੰਦ ਵੀ ਜ਼ੋਰਾਂ ‘ਤੇ ਹੈ ਅਤੇ ਕਈ-ਕਈ ਘੰਟਿਆਂ ਤੱਕ ਧੁੰਦ ਨਾ ਹਟਣ ਕਾਰਨ ਵਾਹਨ ਵੀ ਆਪਸ ਵਿੱਚ ਟਕਰਾ ਰਹੇ ਹਨ ਅਤੇ ਕਈ ਵੱਡੇ ਹਾਦਸੇ ਵੀ ਹੋ ਰਹੇ ਹਨ ।

ਇਸ਼ਤਿਹਾਰਬਾਜ਼ੀ

ਅੰਮ੍ਰਿਤਸਰ ਦੇ ਵਿੱਚ ਧੁੰਦ ਦੇ ਕਾਰਨ ਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲੇ ਵਿੱਚ ਜਾ ਡਿੱਗੀ । ਹਾਲਾਂਕਿ ਧੁੰਦ ਦਾ ਕਹਿਰ ਇੰਨਾ ਜ਼ਿਆਦਾ ਸੀ ਕਿ ਪੱਟੀ ਤੋਂ ਅੰਮ੍ਰਿਤਸਰ ਨੂੰ ਆਉਂਦਿਆਂ ਗੁਰਦੁਆਰਾ ਬਾਬਾ ਨੋਧ ਸਿੰਘ ਦੇ ਕੋਲ ਨਾਲੇ ‘ਤੇ ਬਣੇ ਪੁੱਲ ਤੋਂ ਲੰਘਦਿਆਂ ਹੋਇਆਂ ਬਸ ਪੁੱਲ ਦੇ ਨਾਲ ਬਣੇ ਗ੍ਰਿੱਲ ਤੇ ਜਾ ਵੱਜੀ ਅਤੇ ਫਿਰ ਪਲਟ ਕੇ ਨਾਲੇ ‘ਚ ਹੀ ਡਿੱਗ ਪਈ ਹਾਲਾਂਕਿ ਇਸ ਬੱਸ ਦੇ ਵਿੱਚ 40 ਸਵਾਰੀਆਂ ਸਨ ,ਜਿਨਾਂ ਨੂੰ ਕਿ ਕੜੀ ਮਸ਼ੱਕਤ ਤੋਂ ਬਾਅਦ ਪਿੰਡ ਵਾਸੀਆਂ ਨੇ ਬਚਾ ਲਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਸਵੇਰੇ ਤਕਰੀਬਨ 7 ਕੁ ਵਜੇ PRTC ਦੀ ਬੱਸ ਇਸ ਨਾਲੇ ਦੇ ਉੱਤੋਂ ਦੀ ਲੰਘ ਰਹੀ ਸੀ ਜਦ ਕਿ ਇਕਦਮ ਹੀ ਹਾਦਸਾ ਵਾਪਰ ਗਿਆ । ਉਹਨਾਂ ਕਿਹਾ ਕਿ ਬਸ ਹੇਠਾਂ ਨਾਲੇ ਵਿੱਚ ਜਾ ਡਿੱਗੀ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਬਸ ਦੇ ਡਰਾਈਵਰ ਸਮੇਤ ਬੱਸ ‘ਚ ਸਵਾਰ 40 ਯਾਤਰੀਆਂ ਨੂੰ ਵੀ ਬਚਾਇਆ

ਇਸ਼ਤਿਹਾਰਬਾਜ਼ੀ

ਉਹਨਾਂ ਕਿਹਾ ਕਿ ਪਹਿਲਾਂ ਵੀ ਇਸ ਪੁੱਲ ‘ਤੇ ਕਈ ਅਜਿਹੇ ਹਾਦਸੇ ਹੋ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਇਸ ਪੁੱਲ ਵੱਲ ਗੌਰ ਕਰਨਾ ਚਾਹੀਦਾ ਹੈ । ਇਸ ਪੁੱਲ ਦੀ ਚੌੜਾਈ ਘੱਟ ਹੋਣ ਕਾਰਨ ਅਕਸਰ ਇਸ ਪੁੱਲ ‘ਤੇ ਹਾਦਸੇ ਵਾਪਰਦੇ ਹਨ ਅਤੇ ਜਿੱਥੇ ਕਿ ਸਿਆਲ ਦੀ ਰੁੱਤ ਵਿੱਚ ਧੁੰਦ ਦਾ ਕਹਿਰ ਵੱਧ ਰਿਹਾ ਹੈ, ਉਸ ਕਾਰਨ ਵੀ ਅਨੇਕਾਂ ਹਾਦਸੇ ਇੱਥੇ ਰੋਜ਼ਾਨਾ ਹੀ ਹੋ ਰਹੇ ਹਨ।

ਇਸ਼ਤਿਹਾਰਬਾਜ਼ੀ
  • First Published :

Source link

Up Skill Ninja