ਸਬੰਧਤ ਖ਼ਬਰਾਂ
ਨਿਤਿਸ਼ ਸਭਰਵਾਲ
ਅੰਮ੍ਰਿਤਸਰ: 22 ਜਨਵਰੀ ਦਾ ਇੰਤਜ਼ਾਰ ਹਰ ਰਾਮ ਭਗਤ ਕਰ ਰਿਹਾ ਹੈ ਅਤੇ ਹਰ ਇੱਕ ਦੇ ਚਿਹਰੇ ਤੇ ਇਸ ਦਿਨ ਨੂੰ ਲੈ ਕੇ ਇੱਕ ਅਲੌਕਿਕ ਸ਼ਰਧਾ ਅਤੇ ਬੇਸਬਰੀ ਵੀਦ ਦਿਖਾਈ ਦੇ ਰਹੀ ਹੈ।
ਇਸ ਮੁਕੱਦਸ ਦਿਨ ਨੂੰ ਮਨਾਉਣ ਦੇ ਲਈ ਦੇਸ਼ ਭਰ ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਨੇ ਅਤੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਸ਼ਖਤੀ ਨਗਰ ਚੌਂਕ ਦੀਆਂ ਜਿੱਥੇ ਕਿ ਸਮਾਜ ਸੇਵੀ ਵਿੱਕੀ ਦੱਤਾ ਨੇ ਇਲਾਕਾ ਵਾਸੀਆਂ ਦੇ ਨਾਲ ਮਿਲ ਕੇ ਇਸ ਪੂਰੇ ਇਲਾਕੇ ਨੂੰ ਰੰਗ ਬਰੰਗੀ ਲਾਈਟਾਂ ਦੇ ਨਾਲ ਸਜਾ ਦਿੱਤਾ ਹੈ ਅਤੇ ਅਯੋਧਿਆ ਦੀ ਤਰਜ਼ ‘ਤੇ ਇੱਥੇ ਵੀ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲੇਗੀ ।
ਗੱਲਬਾਤ ਕਰਦਿਆਂ ਸਮਾਜਸੇਵੀ ਵਿੱਕੀ ਦੱਤਾ ਨੇ ਕਿਹਾ ਕਿ ਅਸੀਂ ਖੁਦ ਨੂੰ ਖੁਸ਼ਨਸੀਬ ਸਮਝਦੇ ਹਾਂ ਕਿ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਇਹ ਪਵਿੱਤਰ ਦਿਹਾੜਾ 2024 ਦੇ ਵਿੱਚ ਆ ਰਿਹਾ ਹੈ । ਉਹਨਾਂ ਕਿਹਾ ਕਿ ਇਸ ਦਿਨ ਦੀ ਖੁਸ਼ੀ ਮਨਾਉਣ ਦੇ ਵਜੋਂ ਅਸੀਂ ਚੌਂਕ ਸ਼ਕਤੀਨਗਰ ਨੂੰ ਰੰਗ-ਬਰੰਗੀ ਲਾਈਟਾਂ ਦੇ ਨਾਲ ਸਜਾ ਦਿੱਤਾ ਹੈ ਅਤੇ ਇਸ ਪਵਿੱਤਰ ਦਿਹਾੜੇ ਵਾਲੇ ਦਿਨ 11,000 ਦੀਪਕਾਂ ਦੇ ਨਾਲ ਦੀਪਮਾਲਾ ਕੀਤੀ ਜਾਵੇਗੀ ਅਤੇ 2 ਲੱਖ ਰੁਪਏ ਦੀ ਖਾਸ ਆਤਿਸ਼ਬਾਜ਼ੀ ਦੇ ਨਾਲ ਇਸ ਦਿਨ ਨੂੰ ਯਾਦਗਾਰ ਬਣਾਇਆ ਜਾਵੇਗਾ ।
ਉਹਨਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਧਾਰਮਿਕ ਸਮਾਗਮ ਕਰਦੇ ਆ ਰਹੇ ਹਾਂ ਅਤੇ ਇਹ ਦਿਨ ਸਮੁੱਚੀ ਦੁਨੀਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਸਭਨਾਂ ਨੂੰ ਮਿਲ ਕੇ ਇਸ ਦਿਨ ਨੂੰ ਦੀਵਾਲੀ ਵਾਂਗ ਮਨਾਉਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਮਿਠਾਈਆਂ ਵੰਡ ਕੇ ਇਸ ਦਿਨ ਦਾ ਆਨੰਦ ਮਾਣਨਾ ਚਾਹੀਦਾ ਹੈ ।
- First Published :