December 23, 2024 3:54 pm

Sardar ji is cycling 1115 km to reach Ayodhya from beas amritsar

Sardar ji is cycling 1115 km to reach Ayodhya: 22 ਜਨਵਰੀ ਨੂੰ ਅਯੋਧਿਆ ਵਿੱਚ ਪ੍ਰਭੂ ਸ੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਸ੍ਰੀ ਰਾਮ ਜੀ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਸੰਗਤਾਂ ਦੂਰ-ਦੂਰ ਤੋਂ ਅਯੋਧਿਆ ਪਹੁੰਚ ਰਹੀਆਂ ਹਨ। ਉਥੇ ਹੀ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਨੌਜਵਾਨ ਨਿਤਨ, ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਸਾਈਕਲ ‘ਤੇ 1115 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਲਈ ਘਰੋਂ ਰਵਾਨਾ ਹੋ ਗਿਆ ਹੈ।

ਇਸ਼ਤਿਹਾਰਬਾਜ਼ੀ

ਨਿਤਨ ਸ੍ਰੀ ਰਾਮ ਜੀ ਦੇ ਦਰਸ਼ਨਾਂ ਦੇ ਲਈ ਸਾਈਕਲ ਯਾਤਰਾ ਰਾਹੀਂ ਅਯੋਧਿਆ ਜਾ ਰਿਹਾ ਹੈ। ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ‘ਤੇ ਗੱਲਬਾਤ ਦੌਰਾਨ ਨਿਤਨ ਨੇ ਦੱਸਿਆ ਕਿ ਉਹ ਬਟਾਲੇ ਦਾ ਰਹਿਣ ਵਾਲਾ ਹੈ ਅਤੇ ਜਿਸ ਵੇਲੇ ਅਯੋਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਦੇ ਨਿਰਮਾਣ ਦੇ ਕਾਰਜ ਸ਼ੁਰੂ ਹੋਏ ਸਨ ਤਾਂ ਉਦੋਂ ਹੀ ਉਸਦੇ ਮਨ ਦੇ ਵਿੱਚ ਇੱਕ ਤਮੰਨਾ ਸੀ ਕਿ ਉਹ ਸ੍ਰੀ ਰਾਮ ਜੀ ਦੇ ਦਰਸ਼ਨਾਂ ਦੇ ਲਈ ਅਯੋਧਿਆ ਜਾਵੇਗਾ।

10 ਡ੍ਰਿੰਕਸ ਜੋ ਤੁਹਾਡੀ ਜ਼ਿੰਦਗੀ ਨੂੰ ਘਟਾ ਰਹੀਆਂ ਹਨ…


10 ਡ੍ਰਿੰਕਸ ਜੋ ਤੁਹਾਡੀ ਜ਼ਿੰਦਗੀ ਨੂੰ ਘਟਾ ਰਹੀਆਂ ਹਨ…

ਨੌਜਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਿਵਾਰ ਦੀ ਖੁਸ਼ੀ ਅਤੇ ਤੰਦਰੁਸਤੀ ਦੇ ਲਈ ਕਾਮਨਾ ਕਰਦੇ ਹੋਏ ਉਹ ਇਸ ਸਾਈਕਲ ਯਾਤਰਾ ਦੇ ਉੱਤੇ ਰਵਾਨਾ ਹੋਇਆ ਹੈ ਤੇ ਆਸ ਕਰਦਾ ਹੈ ਕਿ ਪਰਮਾਤਮਾ ਉਹਨਾਂ ਦੀ ਯਾਤਰਾ ਸਫਲ ਕਰੇ।

  • First Published :

Source link

Up Skill Ninja