ਸਬੰਧਤ ਖ਼ਬਰਾਂ
ਨਿਤਿਸ਼ ਸਭਰਵਾਲ
ਅੰਮ੍ਰਿਤਸਰ: 22 ਜਨਵਰੀ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਤਿਆਰੀਆਂ ਜ਼ੋਰਾਂ ‘ਤੇ ਹਨ । ਹਰ ਕੋਈ ਆਪੋ-ਆਪਣੇ ਢੰਗ ਦੇ ਨਾਲ ਇਸ ਦਿਨ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।
ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਬੇਰੀ ਗੇਟ ਇਲਾਕੇ ਦੀਆਂ ਜਿੱਥੋਂ ਦੇ ਇਲਾਕਾ ਵਾਸੀਆਂ ਨੇ ਘਰ-ਘਰ ਗਲੀ-ਗਲੀ ਜਾ ਕੇ ਲੋਕਾਂ ਨੂੰ ਝੰਡੇ ਵੰਡੇ ਅਤੇ ਨਾਲ ਹੀ ਦੀਪਮਾਲਾ ਕਰਨ ਦੇ ਲਈ ਦੀਪਕ ਵੀ ਵੰਡੇ । ਇਸ ਦੌਰਾਨ ਬੱਚੇ, ਨੌਜਵਾਨ, ਬਜ਼ੁਰਗ ਆਦਿ ਸਭ ਆਪੋ ਆਪਣੇ ਢੰਗ ਨਾਲ ਜੈਕਾਰਿਆਂ ਦੀ ਗੂੰਜ ਲਗਾ ਕੇ ਸ਼ਰਧਾ ਸਤਿਕਾਰ ਦੇ ਵਿੱਚ ਰੰਗੇ ਹੋਏ ਵਿਖਾਈ ਦਿੱਤੇ ।
ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ 500 ਸਾਲ ਦੇ ਲੰਬੇ ਸੰਘਰਸ਼ ਦੇ ਬਾਅਦ ਇਹ ਮੁਕੱਦਸ ਦਿਨ 2024 ਸਾਲ ਵਿੱਚ ਆ ਰਿਹਾ ਹੈ । ਉਹਨਾਂ ਕਿਹਾ ਕਿ ਇਹ ਪਵਿੱਤਰ ਦਿਹਾੜਾ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਅਤੇ ਅਸੀਂ ਸਭਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਭ ਮਿਲ-ਜੁਲ ਕੇ ਇਸ ਦਿਨ ਦਾ ਆਨੰਦ ਮਾਨੀਏ, ਇੱਕ ਦੂਸਰੇ ਨੂੰ ਖੁਸ਼ੀਆਂ ਵੰਡੀਏ ਅਤੇ ਪ੍ਰਭੂ ਸ੍ਰੀ ਰਾਮ ਜੀ ਨੂੰ ਪ੍ਰਣਾਮ ਕਰੀਏ ।
ਉਹਨਾਂ ਕਿਹਾ ਕਿ ਅੱਜ ਅਸੀਂ ਸਭ ਨੌਜਵਾਨਾਂ ਨੇ ਮਿਲ ਕੇ ਘਰ ਘਰ ਜਾ ਕੇ ਲੋਕਾਂ ਨੂੰ ਝੰਡੇ ਅਤੇ ਦੀਪਕ ਵੰਡੇ ਨੇ ਅਤੇ ਸਭਨਾਂ ਨੂੰ ਆਪਣੇ ਘਰਾਂ ਨੂੰ ਰੁਸ਼ਨਾਉਣ ਦੀ ਅਪੀਲ ਵੀ ਕੀਤੀ ਹੈ ਕਿ ਤਾਂ ਜੋ ਸਭ ਇਸ ਦਿਨ ਦੀ ਖੁਸ਼ੀਆਂ ਲੁੱਟ ਸਕਣ ।
- First Published :