ਸੂਬੇ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗ੍ਰਾਮ ਪੰਚਾਇਤਾਂ ਵਿਚ ‘ਸਰਪੰਚ’ ਅਤੇ ‘ਪੰਚ’ ਦੇ ਅਹੁਦਿਆਂ ਲਈ ਬੈਲਟ ਬਾਕਸਾਂ ਰਾਹੀਂ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਚੋਣਾਂ ਲਈ 19,110 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚੋਂ 1,187 ਨੂੰ ਅਤਿ ਸੰਵੇਦਨਸ਼ੀਲ ਵਜੋਂ ਚੁਣਿਆ ਗਿਆ ਹੈ। ਸੂਬੇ ਵਿਚ ਵਿੱਚ 13,225 ਗ੍ਰਾਮ ਪੰਚਾਇਤਾਂ ਹਨ। ਇਕ ਅਧਿਕਾਰੀ ਅਨੁਸਾਰ 9,398 ਗ੍ਰਾਮ ਪੰਚਾਇਤਾਂ ‘ਸਰਪੰਚ’ ਦੀ ਚੋਣ ਕਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਦੇ ਅਹੁਦੇ ਲਈ 3,798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਇਸ ਚੋਣ ਲਈ ਕੁੱਲ 1.33 ਕਰੋੜ ਰਜਿਸਟਰਡ ਵੋਟਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਦੇ ਅਹੁਦਿਆਂ ਲਈ 25,588 ਉਮੀਦਵਾਰ ਹਨ ਅਤੇ ‘ਪੰਚ’ ਦੇ ਅਹੁਦਿਆਂ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣ ਡਿਊਟੀ ‘ਤੇ ਕਰੀਬ 96,000 ਕਰਮਚਾਰੀ ਤੈਨਾਤ ਕੀਤੇ ਗਏ ਹਨ।
Recent Posts
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼
December 4, 2024
No Comments
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੰਡਾ ਗਰੁੱਪ ਦੇ ਦੋ ਸਾਥੀ ਕੀਤੇ ਕਾਬੂ
November 22, 2024
No Comments
ਪੰਜਾਬੀ ਗਾਇਕ ਗੈਰੀ ਸੰਧੂ ’ਤੇ ਵਿਅਕਤੀ ਵਲੋਂ ਹਮਲਾ, ਵੀਡੀਓ ਹੋਈ ਵਾਇਰਲ
November 18, 2024
No Comments
ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਟਾਹਲੀਆਣਾ ਸਾਹਿਬ,ਰਾਏਕੋਟ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ
November 18, 2024
No Comments
ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ
November 18, 2024
No Comments