ਮਹਿਤਪੁਰ (ਅਸੋ਼ਕ ਚੌਹਾਨ) ਪਿਛਲੇ ਮਹੀਨਿਆ ਤੋ ਮਹਿਤਪੁਰ ਵਿੱਚ ਯੋਗਾ ਦੀਆ ਕਲਾਸਾ ਸੀ ਐਮ ਦੀ ਯੋਗਸ਼ਾਲਾ ਅਧੀਨ ਲਗਾਈਆ ਜਾ ਰਹੀਆ ਹਨ ਜਿਹਨਾਂ ਕਲਾਸਾ ਦੀ ਸ਼ੁਰੂਆਤ ਵਿੱਚ ਲੋਕਾ ਦੀ ਸਮੂਲੀਅਤ ਬਹੁਤ ਘੱਟ ਸੀ ਅਤੇ ਅੱਜ ਦੇ ਸਮੇ ਸੀ ਐਮ ਦੀ ਯੋਗਸ਼ਾਲਾ ਸਕੀਮ ਅਧੀਨ ਮਹਿਤਪੁਰ ਸੈਕੜੇ ਲੋਕ ਯੋਗਾ ਦੀਆ ਕਲਾਸਾ ਲਗਾਉਦੇ ਹਨ । ਇਸ ਸੀ ਐਮ ਦੀ ਯੋਗਸ਼ਾਲਾ ਸਬੰਧੀ ਜਾਣਕਾਰੀ ਦਿੰਦੇ ਹੋਇਆ ਕੋਚ ਰਾਜਵੀਰ ਯੋਗੀ ਅਤੇ ਆਯੂਸ ਨੇਗੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਾਨੂੰ ਯੋਗਾ ਦੀਆ ਕਲਾਸਾ ਲਗਾਉਣ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਪਿਛਲੇ 6 ਮਹੀਨਿਆ ਤੋ ਸ੍ਰੀ ਗੁਰੂ ਰਵਿਦਾਸ ਮੰਦਿਰ ਮੁੱਹਲਾ ਤਲਾਬਵਾਲਾ,ਸ੍ਰੀ ਗੁਰੂ ਰਵਿਦਾਸ਼ ਮੰਦਿਰ ਮੁੱਹਲਾ ਢੰਗਾਰਾ ਅਤੇ ਮਹਿਤਪੁਰ, ਸ਼ਾਹਪੁਰ, ਮਾਡਲ ਟਾਊਨ ਖੁਰਮ, ਗਰੀਨ ਕਲੋਨੀ ਮਹਿਤਪੁਰ,ਖਾਲਸਾ ਸਕੂਲ ਦੀ ਖੇਡ ਗਰਾਊਡ ਅਤੇ ਹੋਰ ਵੱਖ ਵੱਖ ਜਗ੍ਹਾ ਤੇ ਸਵੇਰੇ ਸ਼ਾਮ ਯੋਗਾ ਦੀਆ ਕਲਾਸਾ ਬਿਲਕੁਲ ਮੁਫਤ ਲਗਾਉਦੇ ਹਾਂ ਪਹਿਲਾ ਪਹਿਲਾ ਲੋਕ ਇਸ ਯੋਗਾ ਦੀਆ ਕਲਾਸਾ ਸਬੰਧੀ ਇਨੇ ਜਾਗਰੂਕ ਨਹੀ ਸਨ ਹੁਣ ਸੈਕੜੇ ਲੋਕ ਸਾਡੇ ਕੋਲ ਯੋਗਾ ਦੀਆ ਕਲਾਸਾ ਲਗਾਉਦੇ ਹਨ । ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੀ ਐਮ ਦੀ ਯੋਗਸ਼ਾਲਾ ਦੀ ਫਾਇਦਾ ਲੈਣ ਅਤੇ ਆਪਣਾ ਸਰੀਰ ਤੰਦਰੁਸਤ ਰੱਖਣ । ਉਨਾਂ ਕਿਹਾ ਅਜੋਕੇ ਸਮੇ ਵਿੱਚ ਲੋਕਾ ਜਿਆਦਾ ਤਰ ਆਪਣੇ ਕੰਮਾਂ ਵਿੱਚ ਵਿਅਸਥ ਰਹਿੰਦੇ ਹਨ ਅਤੇ ਆਪਣੇ ਸਰੀਰ ਦੀ ਧਿਆਨ ਨਹੀ ਰਖਦੇ ਹਨ ਜਿਸ ਕਰਕੇ ਸਾਡੇ ਸਰੀਰ ਮਾਨਸਿਕ ਤਨਾਅ ਦੀ ਬਿਮਾਰੀ ਨਾਲ ਘਿਰ ਜਾਂਦੇ ਹਨ ਇਕ ਯੋਗਾ ਹੀ ਇਕ ਅਜਿਹੀ ਕਸਰਤ ਹੈ ਜਿਸ ਨੂੰ ਕਰਕੇ ਮਨੁਖ ਆਪਣੇ ਆਪ ਨੂੰ ਸਹਿਤਯਾਬ ਸਮਝਦਾ ਹੈ । ਮਾਨਸਿਕ ਅਤੇ ਸਰੀਰਕ ਤੌਰ ਤੇ ਮਜਬੂਤ ਹੁੰਦਾ ਹੈ ਜੋ ਸਿਹਤ ਲਈ ਲਾਭਦਾਇਕ ਹੁੰਦਾ ਹੈ ।