ਲੁਧਿਆਣਾ 2 ਜੂਨ :- ਉੱਘੇ ਸਮਾਜ ਸੇਵੀ ਅਤੇ ਡਾਕਟਰ ਸੁਰਿੰਦਰ ਸਿੰਘ ਝਮਟ ਐਮ ਡੀ ਪਥਲੌਜਿਸਟ ,ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਢੁਡੀਕੇ ਸਿਹਤ ਵਿਭਾਗ ਵਿੱਚ ਕੀਤੀਆਂ ਸੇਵਾਵਾਂ ਅਤੇ ਮਰੀਜਾਂ ਪ੍ਰਤੀ ਨਿਭਾਈ ਸ਼ਾਨਦਾਰ ਡਾਕਟਰੀ ਸੇਵਾ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਵੱਲੋਂ ਭਾਈ ਘਨਈਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਕੋਰ ਕਮੇਟੀ ਮੈਂਬਰ ਗੁਰਚਰਨ ਸਿੰਘ ਸਾਬਕਾ ਆਈ ਟੀ ਓ ਦਲਜੀਤ ਸਿੰਘ ਥਰੀਕੇ ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ ਹੈਪੀ ਮੁੱਲਾਂਪੁਰ ਕੋਰ ਕਮੇਟੀ ਮੈਂਬਰ ਹਰਦੇਵ ਸਿੰਘ ਬੋਪਾ ਰਾਏ ਕੌਮੀ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਡਕਰ ਇੰਟਰਨੈਸ਼ਨਲ ਸੰਗਠਨ ਨੇ ਦੱਸਿਆ ਕੀ ਡਾਕਟਰ ਸੁਰਿੰਦਰ ਸਿੰਘ ਝਮਟ ਲਗਭਗ ਆਪਣੀ 27 ਸਾਲ ਪੰਜ ਮਹੀਨੇ ਦੀ ਨੌਕਰੀ ਕਰਨ ਉਪਰੰਤ ਢੁੱਡੀਕੇ ਤੋਂ ਸੇਵਾ ਮੁਕਤ ਹੋਏ ਹਨ ਡਾ, ਸੁਰਿੰਦਰ ਸਿੰਘ ਦਾ ਜਨਮ 30 ਮਈ 1966 ਨੂੰ ਪਿੰਡ ਝਮਟ ਜਿਲਾ ਲੁਧਿਆਣਾ ਵਿਖੇ ਪਿਤਾ ਮੇਹਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ ਡਾਕਟਰ ਸੁਰਿੰਦਰ ਸਿੰਘ ਨੇ ਆਪਣੀ ਮੁਢਲੀ ਮੁਢਲੀ ਵਿਦਿਆ ਆਪਣੇ ਪਿੰਡ ਝਮਟ ਅਤੇ ਸਰਕਾਰੀ ਹਾਈ ਸਕੂਲ ਇਆਲੀ ਕਲਾਂ ਤੋਂ ਪ੍ਰਾਪਤ ਕੀਤੀ +2 ਮੈਡੀਕਲ ਕਾਲਜ ਲੁਧਿਆਣਾ ਤੋਂ ਪ੍ਰਾਪਤ ਕਰਨ ਉਪਰੰਤ ਆਪ ਨੇ 1988 ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲਾ ਲਿਆ ਆਪ ਨੇ 2 ਜਨਵਰੀ 1997 ਕੋਟ ਦੋਨਾਂ ਪੀ ਐਚ ਸੀ ਘਨੌਲਾ ਵਿਖੇ ਬਤੌਰ ਮੈਡੀਕਲ ਅਫਸਰ ਵਜੋਂ ਜੁਆਇਨ ਕੀਤਾ ਇਸ ਉਪਰੰਤ ਆਪ ਨੇ 6 ਮਹੀਨੇ ਬਾਅਦ ਪਿੰਡ ਕੁਤਬਾ ਮਹਿਲ ਕਲਾਂ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਾਲ 2003 ਵਿੱਚ ਉਚੇਰੀ ਸਿੱਖਿਆ ਲਈ ਆਪ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਐਮ ਡੀ ਪੈਥਲ਼ੌਜੀ ਕੋਰਸ ਵਿੱਚ ਦਾਖਲਾ ਲਿਆ ਐਮ ਡੀ ਕਰਨ ਉਪਰੰਤ ਆਪ 2006 ਵਿੱਚ ਸਿਵਲ ਹਸਪਤਾਲ ਸਮਾਣਾ ਵਿਖੇ ਬਤੌਰ ਮੈਡੀਕਲ ਅਫਸਰ ਪਥਲੌਜਿਸਟ ਸੇਵਾਵਾਂ ਆਰੰਭ ਕੀਤੀਆਂ ਉਸ ਉਪਰੰਤ ਆਪ ਨੇ ਸਾਲ 2007 ਵਿੱਚ ਸਿਵਿਲ ਹਸਪਤਾਲ ਜਗਰਾਉਂ ਵਿਖੇ ਜੂਨ 2020 ਤੱਕ ਜਗਰਾਉਂ ਦੇ ਮਰੀਜ਼ਾਂ ਦੀ ਸੇਵਾ ਕੀਤੀ ਜੁਲਾਈ 2020 ਨੂੰ ਬਤੌਰ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਯੂਆਇਨ ਕੀਤਾ ਉਸ ਤੋਂ ਉਪਰੰਤ 2021 ਨੂੰ ਸੀ ਐਚ ਸੀ ਢੁੱਡੀਕੇ ਵਿਖੇ ਜੁਆਇਨ ਕੀਤਾ ਅਤੇ ਇਸੇ ਸੰਸਥਾ ਤੋਂ ਸੇਵਾ ਨਵਿਰਤੀ ਨੂੰ ਪ੍ਰਾਪਤ ਹੋ ਗਏ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਕੋਰ ਕਮੇਟੀ ਮੈਂਬਰਾਂ ਨੇ ਦੱਸਿਆ ਆਪ ਨਹੀਂ 30 ਅਕਤੂਬਰ 1999 ਨੂੰ ਡਾਕਟਰ ਕਮਲਦੀਪ ਕੌਰ ਨਾਲ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਆਪ ਦੇ ਪਰਿਵਾਰ ਫੁੱਲਵਾੜੀ ਵਿੱਚ ਬੇਟੇ ਸੁਖਮਨ ਸਿੰਘ ਅਤੇ ਬੇਟੀ ਸਿਮਰਨ ਕੌਰ ਨੇ ਜਨਮ ਲਿਆ ਜੋ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮਬੀਬੀਐਸ ਦੇ ਆਖਰੀ ਵਰੇ ਦੀ ਪੜ੍ਹਾਈ ਕਰ ਰਹੇ ਹਨ। ਜੇਕਰ ਯੋਗ ਹੈ ਕਿ ਆਪ ਦੇ ਪਰਿਵਾਰ ਵਿੱਚ 15 ਮੈਡੀਕਲ ਅਫਸਰ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਕਿਸੇ ਮਿਸਾਲ ਤੋਂ ਘੱਟ ਨਹੀਂ ਉਹਨਾਂ ਵੱਲੋਂ ਸਿਹਤ ਵਿਭਾਗ ਵਿੱਚ ਕੀਤੀਆਂ ਸੇਵਾਵਾਂ ਅਤੇ ਮਰੀਜਾਂ ਪ੍ਰਤੀ ਨਿਭਾਈ ਸ਼ਾਨਦਾਰ ਡਾਕਟਰੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਸਮਾਗਮ ਦੌਰਾਨ ਸਾਬਕਾ ਮੰਤਰੀ ਮਲਕੀਤ , ਸਿੰਘ ਦਾਖਾ ਬਾਪੂ ਕੇਹਰ ਸਿੰਘ ਝਮਟ ,ਸੁਖਵਿੰਦਰ ਸਿੰਘ ਬਸੈਮੀ ,ਸੁਖਪਾਲ ਸਿੰਘ ਝਮਟ ,ਦਵਿੰਦਰ ਸਿੰਘ ਦਾਖਾ, ਰੇਸ਼ਮ ਸਿੰਘ ਬੈਂਕ ਮੈਨੇਜਰ ,ਐਨ ਆਰ ਆਈ ਮਨਜੀਤ ਸਿੰਘ ਝਮਟ, ਰਵੀ ਇਆਲੀ, ਠੇਕੇਦਾਰ ਹਰਦੇਵ ਸਿੰਘ ਝਮਟ , ਬਲਜਿੰਦਰ ਸਿੰਘ ਟੈਕਨੀਸ਼ਨ ,ਅਵਤਾਰ ਸਿੰਘ ਰੇਲਵੇ ਵਾਲੇ, ਦਰਸ਼ਨ ਸਿੰਘ ਝਮਟ, ਗੁਰਮੀਤ ਸਿੰਘ ਸੁਧਾਰ ,ਜਨਪ੍ਰੀਤ ਸਿੰਘ P A U ਸਲੌਚਨ ਸਿੰਘ ਆਦਿ ਹਾਜ਼ਰ ਸਨ