December 24, 2024 12:48 am

ਸਾਬਕਾ ਮੈਂਬਰ ਪੰਚਾਇਤ ਕੋਟ ਬਾਦਲ ਖਾਂ ਅਵਤਾਰ ਸਿੰਘ ਵਿਰਦੀ ਦੇ ਵੱਡੇ ਬੇਟੇ ਦੀ ਮੌਤ ਨਾਲ ਪਰਿਵਾਰ ਸਦਮੇ ‘ਚ’

 

ਨੂਰਮਹਿਲ  (ਪਾਰਸ ਨਈਅਰ )-ਨਜ਼ਦੀਕੀ ਪਿੰਡ ਕੋਟ ਬਾਦਲ ਖਾਂ ਤੋਂ ਸਾਬਕਾ ਮੈਂਬਰ ਪੰਚਾਇਤ ਅਤੇ ਪ੍ਰਧਾਨ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਅਤੇ ਗੁਰੂਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਪਿੰਡ ਕੋਟ ਬਾਦਲ ਖਾਂ ਅਵਤਾਰ ਸਿੰਘ ਵਿਰਦੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਸਪੁੱਤਰ ਡਾਕਟਰ ਬਲਵੀਰ ਸਿੰਘ ਸੋਡੀ ਦੀ ਮੌਤ ਹੋ ਗਈ। ਡਾਕਟਰ ਸੋਡੀ ਦੀ ਹੋਈ ਇਸ ਬੇਵਕਤੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੋਡੀ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਅਤੇ ਮਿਲਣਸਾਰ ਸਨ। ਹਰ ਵਰਗ ਦੇ ਲੋਕਾਂ ਦੇ ਚਹੇਤੇ ਸਨ। ਬਲਵੀਰ ਸਿੰਘ ਸੋਡੀ ਬੀਤੇ ਕੁਝ ਸਮੇਂ ਤੋਂ ਅਸਵਸਥ ਚੱਲ ਰਹੇ ਸਨ। ਉਹ ਆਪਣੇ ਪਿੱਛੇ ਬਜ਼ੁਰਗ ਪਿਤਾ, ਪਤਨੀ ਅਤੇ ਦੋ ਬੱਚੇ ਬੇਟਾ ਬੇਟੀ ਛੱਡ ਗਏ ਹਨ। ਉਹਨਾਂ ਦੇ ਭਰਾ ਦੇ ਵਿਦੇਸ਼ ਵਿਚੋਂ ਆਉਣ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Up Skill Ninja