ਰਾਏਕੋਟ (ਨਿਰਮਲ ਦੋਸਤ) ਅੱਜ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ,ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਇਸ ਲੋਕ ਸਭਾ ਹਲਕੇ ਤੋਂ ਸ੍ਰੀ ਗੇਜਾ ਰਾਮ ਵਾਲਮੀਕਿ (ਜਗਰਾਉਂ) ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ । ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੇ ਨਾਂਅ ‘ਚ ਦੇਰੀ ਹੋਣ ਦੇ ਮਾਮਲੇ ‘ਚ ਕਿਆਸ-ਅਰਾਈਆਂ ਲੱਗ ਰਹੀਆਂ ਸਨ ਕਿ ਭਾਜਪਾ ਆਪਣਾ ਇਸ ਹਲਕੇ ਲਈ ਉਮੀਦਵਾਰ ਬਾਹਰਲੇ ਕਿਸੇ ਹੋਰ ਹਲਕੇ ਤੋਂ ਵੀ ਲਿਆ ਸਕਦੀ ਹੈ। ਇਸ ਦੋਰਾਨ ਗੇਜਾ ਰਾਮ ਵਾਲਮੀਕਿ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੇ ਮਾਮਲੇ ‘ਚ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਆਗੂਆਂ/ਵਰਕਰਾਂ ਦੇ ਸਹਿਯੋਗ ਸਦਕਾ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਉਣਗੇ।
ਭਾਜਪਾ ਨੇ ਗੇਜਾ ਰਾਮ ਵਾਲਮੀਕਿ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ
- Jantak Post
- May 10, 2024
- 9:02 pm
Post Views: 122
Recent Posts
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼
December 4, 2024
No Comments
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੰਡਾ ਗਰੁੱਪ ਦੇ ਦੋ ਸਾਥੀ ਕੀਤੇ ਕਾਬੂ
November 22, 2024
No Comments
ਪੰਜਾਬੀ ਗਾਇਕ ਗੈਰੀ ਸੰਧੂ ’ਤੇ ਵਿਅਕਤੀ ਵਲੋਂ ਹਮਲਾ, ਵੀਡੀਓ ਹੋਈ ਵਾਇਰਲ
November 18, 2024
No Comments
ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਟਾਹਲੀਆਣਾ ਸਾਹਿਬ,ਰਾਏਕੋਟ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ
November 18, 2024
No Comments
ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ
November 18, 2024
No Comments