ਰਾਏਕੋਟ/ਅਹਿਮਦਗੜ੍ਹ (ਨਿਰਮਲ ਦੋਸਤ)ਅੱਜ ਭਾਰਤੀ ਅੰਬੇਡਕਰ ਮਿਸ਼ਨ,ਪੰਜਾਬ ਸਰਕਲ ਅਹਿਮਦਗੜ੍ਹ ਮੰਡੀ ਅਤੇ ਡਾ.ਭੀਮ ਰਾਓ ਅੰਬੇਡਕਰ ਮਿਸ਼ਨ ਵੈਲਫੇਅਰ ਸੋਸਾਇਟੀ,ਕੁੱਪ ਕਲ੍ਹਾਂ ਵੱਲੋਂ ਵਿੱਦਿਅਕ ਸੰਸਥਾ ਸ੍ਰੀ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਿਆ , ਅਹਿਮਦਗੜ੍ਹ ਮੰਡੀ ਵਿਖੇ ਜਮਾਤ ਪੰਜਵੀਂ, ਅੱਠਵੀਂ, ਦਸਵੀਂ, ਵਿੱਚੋ ਫਸਟ ਆਏ ਬੱਚਿਆਂ ਦੇ ਸਨਮਾਨ ਕੀਤਾ ਗਿਆ। ਭਾਰਤੀ ਅੰਬੇਦਕਰ ਮਿਸ਼ਨ ਦੇ ਆਗੂਆਂ ਨੇ ਇਸ ਮੋਕੇ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਤੇ ਚੰਗੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰੇਲੂ ਖਰਚਿਆਂ ਨੂੰ ਘੱਟ ਕਰਨ ਤੇ ਬੱਚਿਆਂ ਨੂੰ ਸਿੱਖਿਆ ਜ਼ਰੂਰ ਦਿਵਾਉਣ, ਕਿਉਂ ਕਿ ਭਵਿੱਖ ‘ਚ ਇਨ੍ਹਾਂ ਬੱਚਿਆਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ।ਇਸ ਮੌਕੇ ਪੁਹੰਚੇ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾਂ, ਰਾਜਵਿੰਦਰ ਸਿੰਘ ਸੋਹੀਆਂ ਸੂਬਾ ਸਕੱਤਰ,ਹਰਕਿੰਦਰ ਸਿੰਘ ਕਾਲੀਆ (ਰਾਮਗੜ੍ਹ ਸਰਦਾਰਾਂ) ,ਮਾਸਟਰ ਮੱਖਣ ਸਿੰਘ, ਦਵਿੰਦਰ ਸਿੰਘ ਕੁੱਪ ਕਲਾਂ, ਗੁਰਪ੍ਰੀਤ ਸਿੰਘ ਚੋਪੜਾ ,ਬਲਵਿੰਦਰ ਸਿੰਘ ਕੁੱਪ ਕਲਾਂ, ਕੇਵਲ ਸਿੰਘ ਬਾਠਾਂ ਪ੍ਰਧਾਨ ਜ਼ਿਲ੍ਹਾ ਮਾਲੇਰਕੋਟਲਾ,ਗੁਰਵਿੰਦਰ ਸਿੰਘ ਫੱਲੇਵਾਲ, ਜਸਵੰਤ ਕੌਰ ਅਹਿਮਦਗੜ, ਅਤੇ ਸਕੂਲ ਡਾਇਰੈਕਟਰ ਮੈਡਮ ਭੁਪਿੰਦਰ ਕੌਰ ਪੰਧੇਰ, ਪ੍ਰਿੰਸੀਪਲ ਮੈਡਮ ਕੋਮਲਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ।ਇਸ ਦੌਰਾਨ ਡਾ.ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਲੋਕਾਂ ‘ਚ ਲੈ ਕੇ ਜਾਂ ਰਹੀਆਂ ਉਪਰੋਕਤ ਗੈਰ-ਸਿਆਸੀ ਸੰਸਥਾਵਾਂ ਦੇ ਇਸ ਉੱਦਮ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।