ਹੁਸ਼ਿਆਰਪੁਰ 23 ਅਪ੍ਰੈਲ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਜੁਝਾਰੂ ਅਤੇ ਗਰੀਬਾ,ਲਚਾਰਾ,ਅਤੇ ਲਤਾੜੇ ਹੋਏ ਲੋਕਾ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਨ ਵਾਲੇ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਅਸੀਂ ਭਾਰਤ ਵਿੱਚ ਆਜ਼ਾਦੀ ਦਾ ਆਨੰਦ ਮਾਣ ਰਹੇ ਹਾ ਤਾਂ ਉਹ ਸੰਵਿਧਾਨ ਦੀ ਬਦੌਲਤ ਹੈ ਇਹ ਸਾਨੂੰ ਸਭ ਨੂੰ ਦੇਣ ਬਾਬਾ ਸਾਹਿਬ ਜੀ ਦੀ ਹੈ ਉਹਨਾਂ ਕਿਹਾ ਕਿ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿਨਾਂ ਲੋਕਾਂ ਨੇ ਬਾਬਾ ਸਾਹਿਬ ਦੀ ਰਿਜਰਵੇਸ਼ਨ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਅੱਗੇ ਵਧਾਇਆ ਹੈ ਉਹ ਹੁਣ ਜੈ ਭੀਮ ਬੋਲਣ ਤੋ ਵੀ ਝਿਜਕਦੇ ਹਨ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਉਹਨਾ ਕਿਹਾ ਕਿ ਹੁਣ ਬਾਬਾ ਸਾਹਿਬ ਜੀ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਜਾਤ ਪਾਤ ਊਚ ਨੀਚ ਨੂੰ ਛੱਡ ਕੇ ਰਲਕੇ ਬੈਠਣਾ ਚਾਹੀਦਾ ਹੈ ਅਤੇ ਬਾਬਾ ਸਾਹਿਬ ਦੇ ਦਿੱਤੇ ਸੰਵਿਧਾਨ ਅਨੁਸਾਰ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦਾ ਹੈ ਅਤੇ ਸੰਵਿਧਾਨ ਵਿੱਚ ਦਿੱਤੇ ਹੋਏ ਫਰਜ਼ਾਂ ਨੂੰ ਵੀ ਪਛਾਣਣਾ ਚਾਹੀਦਾ ਹੈ ਅਤੇ ਆਪਸ ਵਿੱਚ ਵੈਰ ਵਿਰੋਧ ਛੱਡ ਕੇ ਭਾਰਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਜੀ ਵੱਲੋਂ ਦਿਖਾਏ ਗਏ ਰਸਤੇ ਤੇ ਸਾਨੂੰ ਸਭ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਵੱਲੋਂ ਦਿੱਤੇ ਸੰਦੇਸ਼ ਪੜੋ ਜੁੜੋ ਸੰਘਰਸ਼ ਕਰੋ ਤੇ ਪਹਿਰਾ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇੱਕ ਗੱਲ ਜਰੂਰ ਧਿਆਨ ਵਿੱਚ ਰੱਖਿਓ ਕਿ ਜੇਕਰ ਸੰਵਿਧਾਨ ਸੁਰੱਖਿਤ ਹੈ ਤਾਂ ਸਾਡੀ ਜ਼ਿੰਦਗੀ ਸੁਰੱਖਿਤ ਹੈ ਇਸ ਲਈ ਸਾਨੂੰ ਮਿਲ ਕੇ ਸੰਵਿਧਾਨ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਾਡਾ ਲੋਕਤੰਤਰ ਜਿੰਦਾ ਰਹਿ ਸਕੇ ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਅਤੇ ਫੋਰਸ ਵਿੱਚੋ ਕੁਝ ਕੱਢੇ ਹੋਏ ਲੋਕ ਅਜੇ ਵੀ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਬੇਗਮਪੁਰਾ ਟਾਇਗਰ ਫੋਰਸ ਦਾ ਗੈਰ ਸਵਿਧਾਨਿਕ ਤੌਰ ਤੇ ਨਾਮ ਲੈਕੇ ਧਮਕਾ ਰਹੇ ਹਨ ਉਹਨਾ ਕਿਹਾ ਕਿ ਅਸੀ ਸ਼ਾਸਨ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾ ਕਿ ਫੋਰਸ ਵਿੱਚੋ ਕੱਢੇ ਗਏ ਇਹੋ ਜਿਹੇ ਸ਼ਰਾਰਤੀ ਅਨਸਰਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਅੱਗੇ ਤੋ ਇਹੋ ਜਿਹੀਆ ਕੋਝੀਆ ਹਰਕਤਾ ਕਰਨ ਤੋ ਬਾਜ ਆਉਣ ਜਿਕਰਯੋਗ ਹੈ ਕਿ ਫੋਰਸ ਵਿੱਚੋ ਕੱਢੇ ਗਏ ਇਹ ਸ਼ਰਾਰਤੀ ਲੋਕਾ ਤੇ ਅਸੀ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤੇ ਹੋਏ ਹਨ ।