ਮਹਿਤਪੁਰ 19 ਅਪ੍ਰੈਲ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਚ ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ ਦੀਆ ਸਕੂਲ ਦੀਆ ਵਿਦਿਆਰਥਣਾਂ ਵਿਚੋ ਸ਼ੀਤਲ ਨੇ 650 ਚੋ 588 ਅੰਕ , ਲੈਕੇ ਪਹਿਲਾ ਸਥਾਨ , ਕਵਿਤਾ ਨੇ 587 ਅੰਕ ਲੈਕੇ ਦੂਜਾ ਸਥਾਨ ਅਤੇ ਮੰਨਤ ਨੇ 578 ਅੰਕ ਹਾਸਲ ਕਰਕੇ ਸਕੂਲ ਚੋ ਤੀਜਾ ਸਥਾਨ ਪ੍ਰਾਪਤ ਕਰਕੇ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵੀਨਾ ਮਹਿਤਾ ਨੇ ਸਕੂਲ ਚੋ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆ ਦੇ ਮਾਪਿਆ ਨੂੰ ਅਤੇ ਸਕੂਲ ਸਟਾਫ ਨੂੰ ਉਹਨਾਂ ਦਵਾਰਾ ਬਚਿਆ ਨੂੰ ਕਰਵਾਈ ਮਿਹਨਤ ਲਈ ਧੰਨਵਾਦ ਕੀਤਾ ਅਤੇ ਸਾਰੇ ਵਿਦਿਆਰਥੀਆ ਨੂੰ ਆਉਣ ਵਾਲੇ ਭਵਿੱਖ ਲਈ ਕਾਮਨਾ ਕੀਤੀ