December 24, 2024 10:32 pm

ਰਾਮ ਨੌਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ

ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ।

 

ਮਹਿਤਪੁਰ (ਅਸ਼ੋਕ ਚੌਹਾਨ) ਮਹਿਤਪੁਰ ਦੇ ਪੁਰਾਣੇ ਬਾਜ਼ਾਰ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਤੋਂ ਦੁਪਹਿਰ 12 ਵਜੇ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਸ਼ਾਮ ਨੂੰ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਸੁੰਦਰ ਢੰਗ ਨਾਲ ਸਜਾਈਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਵਿੱਚ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲਿਆ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ ਪਰਿਵਾਰ, ਸ਼੍ਰੀ ਰਾਮ ਪਰਿਵਾਰ, ਮਾਂ ਦੁਰਗਾ, ਹਨੂੰਮਾਨ ਆਦਿ ਦੀਆਂ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ਸ਼ਰਧਾਲੂਆਂ ਨੇ ਪਟਾਕੇ ਚਲਾਏ ਅਤੇ ਆਤਿਸ਼ਬਾਜ਼ੀ ਕੀਤੀ। ਇਸ ਮੌਕੇ ਕੌਂਸਲਰ ਮਹਿੰਦਰ ਪਾਲ ਟੂਰਨਾ , ਰਾਮਾ ਭੰਡਾਰੀ , ਡਾ  ਅਮਰਜੀਤ ਥਿੰਦ, ਬ੍ਰਿਜੇਸ਼ ਮਹਿਤਾ,ਵਿਨੋਦ ਵਰਮਾ,ਕਸ਼ਮੀਰੀ ,ਅਸ਼ੋਕ ਸੂਦ , ਕੌਂਸਲਰ ਰਾਜ ਕੁਮਾਰ ਜੱਗਾ , ਅਜੇ ਸੂਦ ,ਅਸ਼ੋਕ ਕੁਮਾਰ ਚੋਪੜਾ, ਸੁਰਿੰਦਰ ਪਾਲ , ਮੋਹਿੰਦਰ ਮੋਹਨ ਸੂਦ, ਸੋਨੂੰ ਕੰਗ , ਕਸ਼ਮੀਰੀ ਲਾਲ , ਦੀਪਕ ਸੂਦ , ਪ੍ਰਸ਼ੋਤਮ ਲਾਲ , ਆਸ਼ੂ ਭੰਡਾਰੀ , ਕੌਂਸਲਰ ਕਮਲ ਕਿਸ਼ੋਰ , ਸੰਜੀਵ ਵਰਮਾ ਆਦਿ ਸਾਮਿਲ ਹੋਏ ।

Up Skill Ninja