December 24, 2024 10:22 pm

ਭਾਰਤ ਰਤਨ ਡਾ. ਭੀਮ ਰਾਓ  ਅੰਬੇਡਕਰ  ਸਾਹਿਬ ਨੇ ਆਪਣੀ ਸਾਰੀ ਉਮਰ ਸਮਾਜ ਨੂੰ ਸੁਧਾਰਨ ‘ਚ ਲਗਾ ਦਿੱਤੀ, ਦੱਸੇ ਮਾਰਗ ‘ਤੇ ਚੱਲਣ ਦੀ ਐ ਲੋੜ੍ਹ :- ਡਾ.ਕਰਵਿੰਦਰ ਸਿੰਘ

ਰਾਏਕੋਟ (ਨਿਰਮਲ ਦੋਸਤ) ਡਾ. ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਵੱਖ-ਵੱਖ ਥਾਵਾਂ ‘ਤੇ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਏ ਜਾਣ ਦੇ ਸਮਾਚਾਰ ਹਨ ।  ਇਸ ਦੌਰਾਨ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਖੇਤੀਬਾੜੀ ਵਿਕਾਸ ਅਫਸਰ,ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ:), ਰਾਏਕੋਟ ਦੇ ਸਰਪ੍ਰਸਤ ਯੂ.ਕੇ.ਵਾਸੀ ਡਾ.ਕਰਵਿੰਦਰ ਸਿੰਘ P.A.S.-1 (ਰਾਏਕੋਟ ਵਾਲੇ)ਨੇ ਕਿਹਾ ਕਿ ਡਾ.ਅੰਬੇਡਕਰ ਸਾਹਿਬ ਉੱਚ ਕੋਟੀ ਦੇ ਵਿਦਵਾਨ,ਅਰਥ ਸ਼ਾਸਤਰੀ,ਸਮਾਜ ਸੁਧਾਰਕ, ਉੱਘੇ ਲਿਖਾਰੀ, ਕਾਨੂੰਨ ਦੇ ਮਾਹਿਰ, ਦੇਸ਼ ਭਗਤ,ਸੰਵਿਧਾਨ ਦੇ ਨਿਰਮਾਤਾ ਹੋਏ ਹਨ। ਉਹਨਾਂ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ,ਸਾਡਾ ਮਾਰਗ ਦਰਸ਼ਕ ਹੈ।ਇਸ ਲਈ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸਮਾਜ ਦੇ ਕਲਿਆਣ ‘ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਨੇ ਸਮਾਜ ਦੇ ਪੱਛੜੇ ਵਰਗ ਦੇ ਲੋਕਾਂ ਨੂੰ ਸਮਾਜ ‘ਚ ਸਨਮਾਨਯੋਗ ਥਾਂ ਦਿਵਾਉਣ ਦੇ ਮਾਮਲੇ ‘ਚ ਜੋ ਭੂਮਿਕਾ ਨਿਭਾਈ ਹੈ,ਉਹ ਜ਼ਿਕਰਯੋਗ/ਅਹਿਮ ਹੈ।”ਭਾਰਤ ਰਤਨ” ਨਾਲ ਸਨਮਾਨਿਤ ਬਾਬਾ ਸਾਹਿਬ ਨੇ ਆਪਣੀ ਸਾਰੀ ਉਮਰ ਸਮਾਜ ਨੂੰ ਸੁਧਾਰਨ ‘ਚ ਲਗਾ ਦਿੱਤੀ। ਉਹਨਾਂ ਦੀ ਸਮਾਜ ਨੂੰ ਦਿੱਤੀ ਗਈ ਬਹੁਤ ਹੀ ਵੱਡੀ ਦੇਣ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਡਾ.ਕਰਵਿੰਦਰ ਸਿੰਘ ਨੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਸਭਨਾਂ ਨੂੰ ਵਧਾਈਆਂ ਦਿੱਤੀਆਂ ਹਨ।

Up Skill Ninja