ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਵਾਗੇ ਦਾ : ਕ੍ਰਿਸ਼ਨ ਲਾਲ ,ਧਰਮਪਾਲ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) :- ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ,ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਨ ਤੇ, ਫੋਰਸ ਦੇ ਕੌਮੀ ਊੱਪ ਚੇਅਰਮੈਨ ਕ੍ਰਿਸ਼ਨ ਲਾਲ ਬਲੀਏਵਾਲ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਅਤੇ ਸਕੱਤਰ ਪੰਜਾਬ, ਕਸ਼ਮੀਰਾ ਚੱਕੀ ਤੋਂ, ਦੀ ਅਗਵਾਈ ਵਿੱਚ ਪਿੰਡ ਘੁਮਾਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਚਰਨ ਛੋਹ ਗੰਗਾ ਲਈ ਮੋਟਰਸਾਈਕਲ ਰੈਲੀ ਕੱਢੀ ਗਈ ਜੋ ਕਿ ਵੱਖ ਵੱਖ ਸ਼ਹਿਰਾਂ ਕਸਬਿਆਂ ਤੋਂ ਹੁੰਦੀ ਹੋਈ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੀ ਰਸਤੇ ਵਿੱਚ ਥਾਂ ਥਾਂ ਤੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਕੱਢੀ ਗਈ ਮੋਟਰਸਾਈਕਲ ਰੈਲੀ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸ਼ੁਭ ਚਿੰਤਕਾਂ ਵੱਲੋਂ ਅਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵੱਖ ਵੱਖ ਜਗ੍ਹਾ ਤੇ ਲੰਗਰ ਲਗਾ ਕੇ ਰੈਲੀ ਦਾ ਸਵਾਗਤ ਕੀਤਾ ਗਿਆ ਅਤੇ ਬੇਗਮਪੁਰਾ ਟਾਈਗਰ ਫੋਰਸ ਦੀ ਅਗਵਾਈ ਕਰ ਰਹੇ ਫੋਰਸ ਦੇ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ , ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੇ ਜੁਆਇੰਟ ਕੈਸ਼ੀਅਰ ਸਤਪਾਲ, ਜਨਕ ਰਾਜ ਸਕੱਤਰ ਜੱਸੀ ਬੀ ਡੀ ਓ ਕਸ਼ਮੀਰ ਸਿੰਘ ਬੈਂਕ ਮੈਨੇਜਰ ਬਿਮਲ ਕੁਮਾਰ ਐਮਸੀ ਕੌਂਸਲਰ ਬਹੁਜਨ ਸਮਾਜ ਪਾਰਟੀ ਪ੍ਰਧਾਨ ਮੋਹਣ ਲਾਲ ਸਾਬਕਾ ਕੌਂਸਲਰ ਚੇਅਰਮੈਨ ਸੁਰਿੰਦਰ ਛਿੰਦਾ ਆਦਿ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਨੁਮਾਇੰਦਿਆਂ ਵੱਲੋਂ ਕੱਢੀ ਜਾ ਰਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਨੂੰ ਤਰ੍ਹਾਂ ਤਰ੍ਹਾਂ ਦੇ ਫਲ ਅਤੇ ਲੰਗਰ ਛਕਾ ਕੇ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਇਸ ਮੌਕੇ ਆਗੂਆਂ ਨੇ, ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਣ ਦਾ ਸੰਕਲਪ ਲਿਆ , ਬੇਗਮਪੁਰਾ ਟਾਇਗਰ ਫੋਰਸ ਦੇ ਆਹੁਦੇਦਾਰਾਂ ਵਲੋਂ, ਸ਼੍ਰੀ ਖੁਰਾਲਗੜ੍ਹ ਸਾਹਿਬ ਚਰਨ ਛੋਹ ਗੰਗਾ ਪਹੁੰਚ ਕੇ ਬਾਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਮੋਟਰਸਾਈਕਲ ਰੈਲੀ ਦਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਆਲ ਇੰਡੀਆ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪ੍ਰੀਤਮ ਦਾਸ ਮੱਲ ਪ੍ਰਧਾਨ ਸੇਵਾ ਦਲ, ਨਿਰਪਿੰਦਰ ਸਿੰਘ, ਪ੍ਰਧਾਨ ਗੁਰਨਾਮ ਸਿੰਘ, ਪ੍ਰਧਾਨ ਦਲਵੀਰ ਚੰਦ, ਪ੍ਰਧਾਨ ਬਲਵੀਰ ਚੰਦ, ਮੈਂਬਰ ਛਿੰਦਰਪਾਲ ਸਿੰਘ, ਕੁਲਦੀਪ ਸਿੰਘ,ਸੋਮ ਨਾਥ, ਹਰਦੀਪ ਸਿੰਘ, ਪਰਮਜੀਤ ਸਿੰਘ, ਡਾਕਟਰ ਬਿੱਟੂ,ਹੁਸਨ ਲਾਲ, ਜਗਪ੍ਰੀਤ ਸਿੰਘ ਧਰਮਵੀਰ, ਸਨਦੀਪ ਸਿੰਘ ,ਪੰਮਾ,ਗੋਤਮ,, ਜਸਪ੍ਰੀਤ ਸਿੰਘ, ਜਗਪਾਲ ਸਿੰਘ, ਲਖਵੀਰ ਸਿੰਘ, ਜਗਪਾਲ ਰਾਮ, ਆਦਿ ਹਾਜ਼ਰ ਸਨ