December 24, 2024 10:32 pm

“ਪੰਜਾਬ ਬਚਾਓ” ਯਾਤਰਾ ਤਹਿਤ ਸੁਖਬੀਰ ਸਿੰਘ ਬਾਦਲ ਰਾਏਕੋਟ ਤੇ ਜਗਰਾਓਂ ਹਲਕਿਆਂ ਦੇ ਪਿੰਡਾਂ ‘ਚ ਗੱਜਣਗੇ ਭਰਵੇਂ ‘ਕੱਠ ਕਰਨ ਲਈ ਆਗੂ ਪੱਬਾਂ ਭਾਰ

ਰਾਏਕੋਟ/ਜਗਰਾਉਂ (ਨਿਰਮਲ ਦੋਸਤ) ਸ੍ਰੋਮਣੀ ਅਕਾਲੀ ਦਲ(ਬਾਦਲ) ਵੱਲੋਂ ਪੰਜਾਬ ਪੱਧਰ ‘ਤੇ ਸ਼ੁਰੂ ਕੀਤੀ “ਪੰਜਾਬ ਬਚਾਓ” ਯਾਤਰਾ ਅੱਜ ਬਿਲਕੁਲ ਨਾਲੋ-ਨਾਲ ਲੱਗਦੇ ਦੋ ਹਲਕਿਆਂ ਰਾਏਕੋਟ ਅਤੇ ਜਗਰਾਉਂ ਦੇ ਪਿੰਡਾਂ ‘ਚ ਕਾਫ਼ਲਿਆਂ ਦੇ ਰੂਪ ‘ਚ ਪਹੁੰਚੇਗੀ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਸਬੰਧਤ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਸੰਗਤਾਂ ਨਾਲ ਆਪਣੇ ਬਹੁ-ਮੁੱਲੇ ਵਿਚਾਰ ਸਾਂਝੇ ਕਰਨਗੇ। ਇਸ ਸਮੇਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦੇ ਨਾਲ ਸ਼ਾਮਲ ਹੋਵੇਗੀ। ਇਸ ਦੌਰਾਨ ਬਲਾਕ ਸੰਮਤੀ, ਰਾਏਕੋਟ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਸਾਬਕਾ ਸਰਪੰਚ ਵੇਦ ਪ੍ਰਕਾਸ਼ ਰਾਵਲ(ਬੱਸੀਆਂ), ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਰੰਧਾਵਾ ਬੱਸੀਆਂ, ਬਲਵਿੰਦਰ ਸਿੰਘ ਰਾਜਾ ਬੱਸੀਆਂ, ਮਨਜੀਤ ਸਿੰਘ ਪੰਚ ਬੱਸੀਆਂ,ਗੁਰਮੀਤ ਸਿੰਘ ਪਿੱਲਾ ਬੱਸੀਆਂ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6ਅਪ੍ਰੈਲ ਨੂੰ ਰਾਏਕੋਟ ਹਲਕੇ ਦੀ ਹੋਣ ਵਾਲੀ ਸਬੰਧਤ ਯਾਤਰਾ ਇਸ ਹਲਕੇ ਦੇ ਪਿੰਡ ਬੜੂੰਦੀ ਤੋਂ 10ਵਜੇ ਦੇ ਕਰੀਬ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਪਿੰਡਾਂ ਆਂਡਲੂ,ਭੈਣੀ ਦਰੇੜਾ,ਬਸਰਾਵਾਂ, ਕਿਸ਼ਨਗੜ੍ਹ ਛੰਨਾ ਤੋਂ ਗੁਜ਼ਰਦੀ ਹੋਈ ਰਾਏਕੋਟ ਪਹੁੰਚੇਗੀ,ਜਿਸ ਤੋਂ ਬਾਦ ਬੱਸੀਆਂ,ਸੱਤੋਵਾਲ ਹੋ ਕੇ ਝੋਰੜਾਂ ਵਿਖੇ ਸਮਾਪਤ ਹੋਵੇਗੀ। ਉਪਰੰਤ ਹਲਕਾ ਜਗਰਾਉਂ ਦੇ ਪਿੰਡ ਮਾਣੂੰਕੇ ਵਿਖੇ ਪ੍ਰਵੇਸ਼ ਕਰੇਗੀ ਜਿਸ ਤੋਂ ਬਾਅਦ ਦੇਹੜਕਾ,ਡੱਲਾ, ਕਾਉਂਕੇ ਹੁੰਦੀ ਹੋੲੀ ਜਗਰਾਉਂ ਦੀ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਵੇਗੀ। ਇਨ੍ਹਾਂ ਅਕਾਲੀ ਆਗੂਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ “ਪੰਜਾਬ ਬਚਾਓ” ਯਾਤਰਾ ਪਾਰਟੀ ਆਗੂਆਂ ਦੇ ਹੌਸਲੇ ਬੁਲੰਦ ਕਰਨ ਅਤੇ ਪਾਰਟੀ ਨੂੰ ਜੱਥੇਬੰਦਕ ਤੌਰ ‘ਤੇ ਮਜਬੂਤ ਕਰਨ ਲਈ ਕੀਤੀ ਜਾ ਰਹੀ ਹੈ।

Up Skill Ninja