December 24, 2024 10:01 pm

ਬੇਗਮਪੁਰਾ ਟਾਈਗਰ ਫੋਰਸ ਨੇ ਦਮੜੀ ਸ਼ੋਭਾ ਯਾਤਰਾ ਦਾ ਕੀਤਾ ਨਿੱਘਾ ਸਵਾਗਤ  

ਹੁਸ਼ਿਆਰਪੁਰ 5 ਮਾਰਚ ( ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.).ਚੂਹੜਵਾਲੀ ਤੋਂ ਚੇਅਰਮੈਨ ਸੰਤ ਸਰਵਣ ਦਾਸ  ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਪੁੱਜੀ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਜ਼ਰਤ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ ਹਜ਼ਰਤ ਪੀਰ ਗੌਂਸ ਪਾਕ ਗਿਆਰਵੀ ਵਾਲੀ ਸਰਕਾਰ ਦੀ ਸਰਪ੍ਰਸਤੀ ਹੇਠ ਸਥਾਨਕ ਭੰਗੀ ਚੋਅ ਦੇ ਪੁਲ ਤੇ ਨਿੱਘਾ ਸਵਾਗਤ ਕੀਤਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਇਗ5 ਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਦੱਸਿਆ ਕਿ ਇਸ ਦਮੜੀ ਸ਼ੋਭਾ ਯਾਤਰਾ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਗੁਰੂ ਸਾਹਿਬ ਦੇ ਸਰੂਪ ਪਾਲਕੀ ਸਾਹਿਬਾਨ ਵਿੱਚ ਸੁਸ਼ੋਭਿਤ ਸਨ | ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸੰਗਤਾਂ ਨੂੰ ਕੋਲਡ ਡ੍ਰਿੰਕ ਦਾ ਲੰਗਰ ਵਰਤਾਇਆ ਗਿਆ ਅਤੇ ਸੰਤਾ ਮਹਾਂਪੁਰਸ਼ਾਂ ਦਾ ਸਿਰੋਪਾ ਨਾਲ ਸਤਿਕਾਰ ਕੀਤਾ ਗਿਆ | ਉਹਨਾਂ ਦੱਸਿਆ ਕਿ ਇਹ ਇਤਿਹਾਸਿਕ ਦਮੜੀ ਸ਼ੋਭਾ ਯਾਤਰਾ

ਚੂਹੜਵਾਲੀ ਤੋਂ ਆਦਮਪੁਰ ਭੋਗਪੁਰ,ਬੁਲੋਵਾਲ, ਹੁਸ਼ਿਆਰਪੁਰ, ਮਾਹਿਲਪੁਰ,ਗੜਸ਼ੰਕਰ ਤੋਂ ਹੋ ਕੇ ਸ੍ਰੀ ਗੁਰੂ ਰਵਿਦਾਸ ਸਦਨ ਤੋਂ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਪਹੁੰਚੇਗੀ ਅਤੇ ਇਥੇ ਰਾਤ ਠਹਿਰਣ ਤੋਂ ਬਾਅਦ 5 ਅਪ੍ਰੈਲ ਨੂੰ ਸਵੇਰੇ 8 ਵਜੇ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ,ਮੋਹਾਲੀ ਤੋਂ ਹੋ ਕੇ ਹਰਿਦੁਆਰ ਪਹੁੰਚੇਗੀ । 6 ਅਪ੍ਰੈਲ ਨੂੰ ਸ੍ਰੀ ਗੁਰੂ ਰਵਿਦਾਸ ਨਿਰਮਲਾ ਛਾਉਣੀ ਆਸ਼ਰਮ ਤੋਂ ਹਰਿ ਕੀ ਪਉੜੀ ਗੁਰੂ ਰਵਿਦਾਸ ਘਾਟ ਤੱਕ ਸ਼ੋਭਾ ਯਾਤਰਾ ਪਹੁੰਚੇਗੀ ਜਿਥੇ ਆਰਤੀ ਦੇ ਜਾਪ ਤੋਂ ਉਪਰੰਤ ਅਰਦਾਸ ਹੋਵੇਗੀ।  ਉਨਾਂ ਕਿਹਾ 7 ਅਪ੍ਰੈਲ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ। ਉਨਾਂ ਸੰਗਤਾਂ ਅਨੁਸ਼ਾਸਨ ਵਿਚ ਰਹਿ ਕੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ। ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ ,ਜਿਲ੍ਹਾ ਪ੍ਰਧਸਨ ਹੈਪੀ ਫਤਿਹਗੜ੍ਹ ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ ,ਰਵੀ ਸੁੰਦਰ ਨਗਰ ,ਰਕੇਸ਼ ਕੁਮਾਰ ਭੱਟੀ,ਸਾਬੀ ਡੀ ਜੇ ,ਪਵਨ ਕੁਮਾਰ ਬੱਧਣ ,ਰਵੀ ਹਰਖੋਵਾਲ ,ਮਹਿੰਦਰਪਾਲ ਬੱਧਣ ,ਹਰਮਨ ਸਿੰਘ ਬਿੱਲਾ,ਭੁਪਿੰਦਰ ਕੁਮਾਰ ਬੱਧਣ,ਪਿੰਦਰ ਡਵਿਡਾ ਅਹਿਰਾਣਾ ਆਦਿ ਹਾਜਰ ਸਨ ।

Up Skill Ninja