December 24, 2024 9:31 pm

ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਮਹਿਤਪੁਰ ਦੇ ਸੀਵਰੇਜ ਦਾ ਕੀਤਾ ਉਦਘਾਟਨ

16 ਕਰੋੜ 72 ਲੱਖ ਦੀ ਲਾਗਤ ਨਾਲ ਪੂਰਾਂ ਹੋਵੇਗਾਂ ਸੀਵਰੇਜ ਦਾ ਕੰਮ,ਪਾਣੀ ਦੇ ਨਿਕਾਸ ਲਈ ਸ਼ਹਿਰਵਾਸੀਆਂ ਨੂੰ ਸੀਵਰੇਜ ਦੀ ਸੀ ਵੱਡੀ ਲੋੜ :ਪਿੰਦਰ ਪੰਡੋਰੀ

ਮਹਿਤਪੁਰ,12 ਮਾਰਚ (ਅਸ਼ੋਕ ਚੌਹਾਨ) ਪਿਛਲੇਂ ਲੰਮੇ ਸਮੇਂ ਤੋਂ ਮਹਿਤਪੁਰ ਪਾਣੀ ਦੇ ਨਿਕਾਸ ਦੀ ਸਮੱਸਿਆਂ ਨਾਲ ਜੂਝ ਰਿਹਾ ਹੈ।ਪਾਣੀ ਦੇ ਨਿਕਾਸ ਲਈ ਸ਼ਹਿਰਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਮਹਿਤਪੁਰ ਵਿਖੇ ਸੀਵਰੇਜ ਨੂੰ ਪਾਇਆ ਜਾਵੇ। ਲੰਮਾਂ ਸਮਾਂ ਵੱਖ ਵੱਖ ਸਰਕਾਰਾਂ ਦਾ ਰਾਜ ਰਹਿਣ ਤੋਂ ਬਾਅਦ ਵੀ ਇਸ ਦਾ ਕੋਈ ਹੱਲ ਨਹੀ ਹੋਇਆ। ਨਗਰ ਪੰਚਾਇਤ ਵਲੋਂ ਕੁਝ ਸਾਲ ਪਹਿਲਾ ਸਵਿਰੇਜ ਦੀ ਮੰਗ ਲਈ ਐਸਟੀਮੈਂਟ ਬਣਾ ਕੇ ਭੇਜੇ ਗਏ ਪਰ ਨੂੰ ਬੂਰ ਪੈਦਿਆਂ ਹੀ ਸੀਵਰੇਜ ਦੀ ਗ੍ਰਾਟ ਪਾਸ ਹੋ ਗਈ ਤੇ ਸਵਿਰੇਜ ਦੇ ਕੰਮ ਨੂੰ ਸ਼ੁਰੂ ਕਰਨ ਲਈ ਹਲਕਾ ਸਾਹਕੋਟ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵਲੋਂ ਉਦਘਾਟਨ ਕੀਤਾ ਗਿਆ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪਿੰਦਰ ਪੰਡੋਰੀ ਨੇ ਕਿਹਾ ਸ਼ਹਿਰ ਦੇ ਪਾਣੀ ਦੇ ਨਿਕਾਸ ਕਈ ਲੋਕਾਂ ਵਲੋਂ ਮੰਗ ਕੀਤੀ ਜਾ ਰਹੀਂ ਸੀ ਜਿਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਹਿਤਪੁਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆਂ ਹੈ।ਜਿਸ ਵਿੱਚ ਇਹ ਪ੍ਰਜੈਕਟ ਤਕਰੀਬਨ 16 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾਂ।ਜਿਸ ਨਾਲ ਸ਼ਹਿਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।ਉਨ੍ਹਾਂ ਕਿਹਾ ਹਲਕਾ ਸ਼ਾਹਕੋਟ ਦੇ ਰਹਿਦੇ ਕਾਰਜਾ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਾਗਾਂ ।ਇਸ ਮੌਕੇ ਕੌਂਸਲਰ ਕ੍ਰਾਤੀਜੀਤ ਸਿੰਘ ਚੌਹਾਨ, ਕਮਲਜੀਤ ਕੌਰ,ਹਰਵਿੰਦਰ ਸਿੰਘ ਮਠਾੜੂ,ਦੀਪਾ ਪ੍ਰਧਾਨ,ਲਖਵਿੰਦਰ ਸਿੰਘ ਸੰਗੋਵਾਲ,ਹਰਜਿੰਦਰ ਸਿੰਘ ਸੀਚੇਵਾਲ,ਰਾਮ ਸਰੂਪ,ਅਜੇ ਸੂਦ,ਡਾ.ਨਰਿੰਦਰਜੀਤ ਸਿੰਘ,ਕੇਵਲ ਮੱਟੂ,ਬਲਦੇਵ ਰਾਜ ਵਿਰਦੀ,ਸੁੱਖਰਾਮ ਅਵਾਣ ਖਾਲਸਾ,ਜਤਿੰਰਜੀਤ ਸਿੰਘ,ਜਗਦੀਸ਼ ਮੁਗਲਾਨੀ,ਅਸ਼ਵਨੀ ਕੁਮਾਰ,ਸੁਰਿੰਦਰ ਸਿੰਘ ਆਦਿ ਹਾਜ਼ਰ ਸਨ

Up Skill Ninja