December 24, 2024 6:05 am

ਗੰਨ ਪੁਆਇੰਟ ’ਤੋ ਖੋਹੀ ਸੀ ਓਲਾ ਕੈਬ, ਚੌਂਕ ਨਹੀਂ ਟੱਪਣ ਦਿੱਤੇ ਲੁਟੇਰੇ… ਵੇਖੋ ਪੁਲਿਸ ਵਾਲਿਆਂ ਦੀ ਮੁਸਤੈਦੀ

ਅੰਮ੍ਰਿਤਸਰ ਦੇ ਕਚਹਿਰੀ ਚੌਕ ’ਚ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ 3 ਬਦਮਾਸ਼ਾਂ ਨੂੰ ਪੁਲਿਸ ਨੇ ਅਗਲੇ ਨਾਕੇ ’ਤੇ ਹੀ ਕਾਬੂ ਕਰ ਲਿਆ। ਦੱਸ ਦੇਈਏ ਕਿ ਜਿਵੇਂ ਹੀ ਪੁਲਿਸ ਨੇ ਵਾਇਰਲੈੱਸ ’ਤੇ ਜਾਣਕਾਰੀ ਮਿਲੀ ਤਾਂ ਫੌਰੀ ਕਾਰਵਾਈ ਕਰਦਿਆਂ ਨਾਕਾ ਲਗਾ ਲਿਆ। ਕਾਬੂ ਕੀਤੇ ਗਏ ਲੁਟੇਰਿਆਂ ਤੋਂ ਪਿਸਤੌਲ ਅਤੇ ਖੋਹੀ ਗਈ ਗੱਡੀ ਬਰਾਮਦ ਕਰ ਲਈ ਗਈ ਹੈ। ਲੁੱਟ ਸਬੰਧੀ ਜਾਣਕਾਰੀ ਦਿੰਦਿਆ ਕਾਰ ਡਰਾਈਵਰ ਨੇ ਦੱਸਿਆ ਕਿ 3 ਨੌਜਵਾਨਾਂ ਦੁਆਰਾ ਅੰਮ੍ਰਿਤਸਰ ਦੇ ਏਅਰਪੋਰਟ ਤੱਕ ਜਾਣ ਲਈ ਕੈਬ ਬੁੱਕ ਕਰਵਾਈ ਗਈ ਸੀ, ਜਿਵੇ ਹੀ ਉਹ ਨੌਜਵਾਨਾਂ ਨੂੰ ਬਿਠਾ ਕੇ ਸਫ਼ਰ ਲਈ ਚੱਲਿਆ ਤਾਂ ਰਾਹ ’ਚ ਪਿਸਤੌਲ ਦੀ ਨੋਕ ’ਤੇ ਕਾਰ ਲੁੱਟ ਲਈ।

  • First Published :

Source link

Up Skill Ninja