ਸਬੰਧਤ ਖ਼ਬਰਾਂ
ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿਤ ਆਰ.ਐਸ.ਟਾਵਰ ਤੋਂ ਚੋਰ ਨੇ ਮੋਟਰਸਾਈਕਲ ਚੋਰੀ ਕਰ ਲਿਆ, ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬੈਂਕ ਵਿੱਚ ਕਰੈਡਿਟ ਕਾਰਡ ਬਣਾਉਣ ਦਾ ਕੰਮ ਕਰਦਾ ਹੈ, ਉਸ ਦਾ ਮੋਟਰਸਾਈਕਲ ਬੈਂਕ ਦੇ ਹੇਠਾਂ ਖੜ੍ਹਾ ਸੀ, ਜਦੋਂ ਉਹ ਕਿਸੇ ਕੰਮ ਲਈ ਬੈਂਕ ਤੋਂ ਬਾਹਰ ਆਇਆ ਤਾਂ ਹੈਰਾਨ ਰਹਿ ਗਿਆ ਕਿ ਮੋਟਰਸਾਈਕਲ ਪਾਰਕਿੰਗ ’ਚ ਮੌਜੂਦ ਨਹੀਂ ਸੀ। ਜਦੋਂ ਮੌਕੇ ’ਤੇ ਸੀ. ਸੀ. ਟੀ. ਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਵੀਡੀਓ ’ਚ ਨਜ਼ਰ ਆਇਆ। ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
- First Published :