December 24, 2024 7:25 am

ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਪਿੰਡ ਖੁਆਸਪੁਰਾ 12 ਵਜੇ ਤੋਂ ਬਾਅਦ ਸ਼ੁਰੂ ਹੋਈ ਵੋਟਿੰਗ

ਰੂਪਨਗਰ :- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਪਿੰਡ ਖੁਆਸਪੁਰਾ ’ਚ ਮਹਿਲਾ ਰਾਖਵੇਂ ਸਰਪੰਚ ਦੀ ਚੋਣ ਦੀ ਚੋਣ ਪ੍ਰਕਿਰਿਆ ਦੌਰਾਨ ਵੋਟਾਂ ਪਾਉਣ ਲਈ ਵੋਟਰਾਂ ਨੂੰ ਲੰਮਾ ਇੰਤਜ਼ਾਰ ਕਰਨ ਪਿਆ ਹੈ । ਚੋਣ ਨਿਸ਼ਾਨ ਗਲਤ ਛਾਪੇ ਜਾਣ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ । ਸਰਪੰਚ ਉਮੀਦਵਾਰ ਪਰਮਜੀਤ ਕੌਰ ਨੂੰ ਟਰੈਕਟਰ ਦੀ ਥਾਂ ਬਾਲਟੀ ਅਤੇ ਸਰਬਜੀਤ ਕੌਰ ਨੂੰ ਬਾਲਟੀ ਦੀ ਥਾਂ ਟਰੈਕਟਰ ਦਾ ਚੋਣ ਨਿਸ਼ਾਨ ਦਿੱਤਾ ਗਿਆ, ਜਿਸ ਕਾਰਨ ਬੈਲਟ ਪੈਪਰਾਂ ਦੀ ਛਪਾਈ ਫਿਰ ਤੋਂ ਕਰਵਾਈ ਗਈ। ਪਿੰਡ ਦੇ ਲਖਬੀਰ ਸਿੰਘ ਨੇ ਦੱਸਿਆ ਕਿ ਪ੍ਰੀਜ਼ਾਈਡਿੰਗ ਅਫਸਰ ਦੀ ਗਲਤੀ ਕਾਰਨ ਅਜਿਹਾ ਹੋਇਆ ਹੈ ।

Up Skill Ninja