December 24, 2024 6:14 am

ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ :- ਕਪਿਲ ਗਰਗ

ਅਰੁਣਾਚਲ ਪ੍ਰਦੇਸ਼ ‘ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ‘ਤੇ ਕੀਤੀ ਖ਼ੁਸ਼ੀ ਪ੍ਰਗਟ

 

ਰਾਏਕੋਟ (ਨਿਰਮਲ ਦੋਸਤ) “ਸ਼੍ਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਹੋਣਗੇ।ਪੂਰਾ ਦੇਸ਼ ਨਰਿੰਦਰ ਮੋਦੀ ਨੂੰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਣਾ ਚਾਹੁੰਦਾ ਹੈ। ਪੀ.ਐੱਮ.ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਅਰੁਣਾਚਲ ਪ੍ਰਦੇਸ਼ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼ੁੱਭ ਮਹੂਰਤ ਕਰ ਦਿੱਤਾ ਹੈ।ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਵੱਖ- ਵੱਖ ਏਜੰਸੀਆਂ ਦੇ ਆਏ ਚੋਣ ਸਰਵੇਖਣ ਵਿਚ ਐਨ.ਡੀ.ਏ. ਨੂੰ 350 ਤੋਂ ਵੱਧ ਅਤੇ ਭਾਜਪਾ ਨੂੰ 300 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਨਾਲ ਭਾਜਪਾ ਆਗੂਆਂ ਦੇ ਚੇਹਰੇ ਖਿੜੇ ਹੋਏ ਹਨ। ਚੋਣ ਸਰਵੇਖਣਾਂ ਤੋਂ ਸਾਫ਼ ਹੈ ਕਿ ਦੇਸ਼-ਵਾਸੀਆਂ ਨੇ ਆਪਣਾ ਫ਼ਤਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਦੇ ਦਿੱਤਾ ਹੈ। ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। 4 ਜੂਨ ਦੇ ਨਤੀਜੇ ਜੋ ਦੇਸ਼ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣਗੇ, ਦੇ ਨਾਲ ਹੀ ਦੇਸ਼ ਤਾਂ ਹੋਰ ਮਜ਼ਬੂਤ ਹੋਵੇਗਾ ਹੀ ਬਲਕਿ ਭਾਰਤ ਵਿਸ਼ਵ ਦੀ ਤੀਜੀ ਮਹਾਂ-ਸ਼ਕਤੀ ਬਣਨ ਵੱਲ ਅੱਗੇ ਵਧੇਗਾ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ(ਵਪਾਰ ਵਿੰਗ) ਦੇ ਸੂਬਾ ਸਕੱਤਰ ਸ੍ਰੀ ਕਪਿਲ ਗਰਗ ਰਾਏਕੋਟ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ ।
ਇਸ ਦੌਰਾਨ ਕਪਿਲ ਗਰਗ ਨੇ ਜਿੱਥੇ ਲੋਕ ਸਭਾ ਚੋਣਾਂ ਮੌਕੇ ਭਾਜਪਾ ਦੀ ਚੋਣ ਮੁਹਿੰਮ ‘ਚ ਦਿਨ ਰਾਤ ਇੱਕ ਕਰਨ ਲਈ ਭਾਜਪਾ ਦੇ ਆਗੂਆਂ-ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕੀਤਾ, ਉੱਥੇ ਉਨ੍ਹਾਂ ਚੋਣ ਮੁਹਿੰਮ ਨੂੰ ਅਮਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਧਿਕਾਰੀਆਂ ਤੇ ਪਾਰਟੀ ਆਗੂਆਂ/ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪਾਰਟੀ ਆਗੂਆਂ/ਵਰਕਰਾਂ ਵਲੋਂ ਚੋਣਾਂ ਮੌਕੇ ਏਕਤਾ ਦਿਖਾਉਂਦਿਆ ਵੋਟਾਂ ਪਾਉਣ/ਪਵਾਉਣ ‘ਚ ਪੂਰਾ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ, ਉਸ ਤੋਂ ਸਾਫ ਜ਼ਾਹਿਰ ਹੈ ਕਿ ਆਉਂਣ ਵਾਲੇ ਸਮੇਂ ‘ਚ ਭਾਜਪਾ ਪੰਜਾਬ ਅੰਦਰ ਹੋਰ ਮਜ਼ਬੂਤ ਹੋਵੇਗੀ। ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਭਾਜਪਾ ਵਾਸਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਹ ਪੱਧਰਾ ਕਰਨਗੇ। ਇਸ ਮੌਕੇ ਕਪਿਲ ਗਰਗ ਰਾਏਕੋਟ ਸੂਬਾ ਸਕੱਤਰ(ਵਪਾਰ ਵਿੰਗ )ਭਾਜਪਾ ਪੰਜਾਬ ਦੇ ਨਾਲ ਰੋਹਿਤ ਅਗਰਵਾਲ ਸੂਬਾ ਪ੍ਰਧਾਨ ਰਾਈਸ ਟਰੇਡ ਸੈੱਲ, ਸਰਕਲ ਪ੍ਰਧਾਨ ਮਹੰਤ ਰਾਜਪਾਲ ਦਾਸ, ਜ਼ਿਲਾ ਸਕੱਤਰ ਸੁੰਦਰ ਲਾਲ, ਜਸਵਿੰਦਰ ਸਿੰਘ ਪੰਨੂ ਯੁਵਾ ਆਗੂ, ਡਾ. ਕੁਲਦੀਪ ਸਿੰਘ ਜਿਲ੍ਹਾ ਮੀਤ ਪ੍ਰਧਾਨ ਭਾਜਪਾ(ਐਸ.ਸੀ.ਮੋਰਚਾ) ਹਾਜ਼ਰ ਸਨ।

Up Skill Ninja