December 24, 2024 7:25 am

ਭਾਜਪਾ ਨੇ ਗੇਜਾ ਰਾਮ ਵਾਲਮੀਕਿ  ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ

ਰਾਏਕੋਟ (ਨਿਰਮਲ ਦੋਸਤ) ਅੱਜ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ,ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਇਸ ਲੋਕ ਸਭਾ ਹਲਕੇ ਤੋਂ ਸ੍ਰੀ ਗੇਜਾ ਰਾਮ ਵਾਲਮੀਕਿ (ਜਗਰਾਉਂ) ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ । ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੇ ਨਾਂਅ ‘ਚ ਦੇਰੀ ਹੋਣ ਦੇ ਮਾਮਲੇ ‘ਚ ਕਿਆਸ-ਅਰਾਈਆਂ ਲੱਗ ਰਹੀਆਂ ਸਨ ਕਿ ਭਾਜਪਾ ਆਪਣਾ ਇਸ ਹਲਕੇ ਲਈ ਉਮੀਦਵਾਰ ਬਾਹਰਲੇ ਕਿਸੇ ਹੋਰ ਹਲਕੇ ਤੋਂ ਵੀ ਲਿਆ ਸਕਦੀ ਹੈ। ਇਸ ਦੋਰਾਨ ਗੇਜਾ ਰਾਮ ਵਾਲਮੀਕਿ  ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਦੇਣ ਦੇ ਮਾਮਲੇ ‘ਚ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਆਗੂਆਂ/ਵਰਕਰਾਂ ਦੇ ਸਹਿਯੋਗ ਸਦਕਾ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਉਣਗੇ।

Up Skill Ninja