December 24, 2024 7:58 am

ਰਣਜੀਤ ਕੁਮਾਰ ਰਿੰਕੂ ਦੂਜੀ ਵਾਰ ਬਣੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ

ਕਾਲਾ ਸੰਘਿਆਂ (ਮਨਜੀਤ ਮਾਨ) :- ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਪੁਰਾਣਾ ਗੁਰਦੁਆਰਾ, ਅਬਾਦਪੁਰਾ ਵਿੱਚ ਸਭਾ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਮੁਹੱਲਾ ਵਾਸੀਆਂ ਵੱਲੋਂ ਸ਼੍ਰੀ ਰਣਜੀਤ ਕੁਮਾਰ ਰਿੰਕੂ ਨੂੰ ਉਨ੍ਹਾਂ ਦਾ ਕਾਰਜਕਾਰ ਦੇਖਦੇ ਹੋਏ | ਮੁਹੱਲਾ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸ਼੍ਰੀ ਰਣਜੀਤ ਕੁਮਾਰ ਰਿੰਕੂ ਨੂੰ ਅਗਲੇ 5 ਸਾਲਾਂ ਲਈ ਦੁਬਾਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਟਿੰਗ ਵਿੱਚ ਪਿਛਲੇ ਕਾਰਜਕਾਰ ਕੰਮਾਂ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਰਣਜੀਤ ਕੁਮਾਰ ਰਿੰਕੂ ਪ੍ਰਧਾਨ, ਗੁਰਦਰਸ਼ਨ ਲਾਲ ਬੰਗੜ ਤੇ ਜਸਬੀਰ ਕੁਮਾਰ ਵਾਈਸ ਪ੍ਰਧਾਨ, ਵਰਿੰਦਰ ਕੁਮਾਰ ਬੰਟੀ ਜਨਰਲ ਸੈਕਟਰੀ, ਪ੍ਰਵੀਨ ਕੁਮਾਰ ਜੁਇੰਟ ਸੈਕਟਰੀ, ਜਤਿੰਦਰ ਕੁਮਾਰ ਕੈਸ਼ੀਅਰ, ਹਰਜਿੰਦਰ ਕੁਮਾਰ (ਲਵਲੀ) ਪ੍ਰੈੱਸ ਸਕੱਤਰ, ਬਲਵਿੰਦਰ ਕੁਮਾਰ, ਕਿਸ਼ਨ ਲਾਲ, ਕਮਲਜੀਤ, ਗੁਲਜ਼ਾਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ |

Up Skill Ninja