December 24, 2024 7:47 am

ਸਬ ਡਵੀਜ਼ਨ ਮਹਿਤਪੁਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ

ਮਹਿਤਪੁਰ :- ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਡਵੀਜ਼ਨ ਨਕੋਦਰ ਦੀ ਸ/ਡ ਮਹਿਤਪੁਰ ਦਫ਼ਤਰ ਅੱਗੇ ਲਾਲ ਝੰਡਾ ਲਹਿਰਾਉਣ ਉਪਰੰਤ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਪਾਵਰਕੌਮ ਅਤੇ ਟਰਾਸਕੋ ਠੇਕਾ ਮੁਲਾਜ਼ਮ, ਅਤੇ ਟੀ, ਐਸ ਯੂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ ਆਗੂਆਂ ਨੇ ਗੱਲ ਬਾਤ ਕਰਦਿਆਂ ਕਿਹਾ ਕਿ 1886 ਵਿੱਚ ਸਾਡੇ ਪੁਰਖਿਆਂ ਵੱਲੋਂ ਜਿੰਨਾ ਕਿਰਤੀ ਲੋਕਾਂ ਦੇ ਵਿਰੋਧੀ ਨੀਤੀਆਂ ਖ਼ਿਲਾਫ਼ ਲੜਦਿਆਂ ਸ਼ਹਾਦਤਾਂ ਦਿੱਤੀਆਂ ਸਨ ਅਤੇ ਸਾਮਰਾਜੀ ਹਾਕਮਾਂ ਨੂੰ ਮੋੜਾ ਕੱਟਣ ਲਈ ਮਜਬੂਰ ਕੀਤਾ ਸੀ ਅੱਜ ਦੇ ਹਾਕਮਾਂ ਵੱਲੋਂ ਇਹਨਾਂ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਬਜਾਏ ਪਹਿਲਾਂ ਮਿਲਿਆ ਰੁਜ਼ਗਾਰ ਛਾਂਗਿਆ ਜਾ ਰਿਹਾ ਹੈ ਪੱਕਾ ਰੁਜ਼ਗਾਰ ਦੇਣ ਦੀ ਬਜਾਏ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਸ਼ਿਕਾਗੋ ਦੇ ਸ਼ਹੀਦਾਂ ਵੱਲੋਂ ਕੁਰਬਾਨੀਆ ਦੇ ਕੇ ਮਜ਼ਦੂਰਾਂ ਨੂੰ ਗੁਲਾਮੀ ਦੀ ਜ਼ਿੰਦਗੀ ਵਿੱਚੋ ਕੱਢਣ ਲਈ ਲੈ ਕੇ ਦਿੱਤੀ 8 ਘੰਟੇ ਕੰਮ ਦਿਹਾੜੀ ਨੂੰ ਲੇਬਰ ਕਾਨੂੰਨ ਤੋੜਕੇ 12 ਘੰਟੇ ਕੀਤਾ ਜਾ ਰਿਹਾ ਹੈ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ, ਨੀਤੀਆਂ ਕਾਰਨ ਕਿਸਾਨਾਂ ਤੋਂ ਜ਼ਮੀਨ ਖੋਹੀ ਜਾ ਰਹੀ ਹੈ, ਸਿੱਖਿਆ ਦਾ ਨਿੱਜੀਕਰਨ ਕਰਕੇ ਕਿਰਤੀਆਂ ਦੇ ਬੱਚਿਆਂ ਦੇ ਹੱਥੋਂ ਬਸਤੇ ਖੋਹੇ ਜਾ ਰਹੇ ਹਨ, ਬੁਢਾਪੇ ਦਾ ਸਹਾਰਾ ਪੈਨਸ਼ਨ ਸਕੀਮ ਬੰਦ ਕੀਤੀ ਗਈ ਹੈ,ਸੋ ਇਹਨਾਂ ਨੀਤੀਆਂ ਕਾਰਨ ਹਰ ਤਬਕੇ ਦਾ ਕੰਚੂਬਰ ਕੱਢਿਆ ਜਾ ਰਿਹਾ ਹੈ ਤਾ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਕੁੱਲ ਦੁਨੀਆਂ ਦੇ ਕਿਰਤੀਆਂ ਦੀ ਲਹਿਰ ਉਸਾਰਕੇ ਸਮੂਹ ਲੋਕਾਂ ਨੂੰ ਨਾਲ ਲੈਕੇ ਸਾਮਰਾਜੀ ਨੀਤੀਆਂ ਦੇ ਵਿਰੁੱਧ ਤਿੱਖੇ ਅਤੇ ਵਿਸ਼ਾਲ ਸੰਘਰਸ਼ ਵਿੱਢੇ ਜਾਣ । ਅੱਜ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਧਾਨ ਗਗਨਦੀਪ ਸਿੰਘ, ਰਾਜਿੰਦਰ ਸਿੰਘ, ਨਿਰਮਲ ਕਿਸ਼ੋਰ, ਸੁਰਿੰਦਰ ਸਿੰਘ, ਸੁਬੇਗ ਸਿੰਘ, ਅਮਰਜੀਤ ਸਿੰਘ ਤੇ ਠੇਕਾ ਕਾਮੇ ਪ੍ਰਧਾਨ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਜਗਦੀਪ ਥਾਪਰ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਸਬ ਡਵੀਜ਼ਨ ਮਹਿਤਪੁਰ ਵਿਖੇ ਮਜ਼ਦੂਰ ਦਿਵਸ ਤੇ ਝੰਡਾ ਲਹਿਰਾਉਂਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਮੁਲਾਜ਼ਮ ਤੇ ਠੇਕਾ ਮੁਲਾਜ਼ਮ

Up Skill Ninja