December 24, 2024 10:33 pm

ਬਿਕਰਮਜੀਤ ਸਿੰਘ ਖਾਲਸਾ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਉਣਗੇ :- ਕੁਲਦੀਪ ਸਿੰਘ ਰੰਧਾਵਾ

ਬਾਗੀ ਹੋਣ ਦੀ ਥਾਂ ‘ਤੇ ਪਾਰਟੀ ਨਾਲ ਖੜ੍ਹਨ ਦੀ ਲੋੜ

 

 

ਰਾਏਕੋਟ (ਨਿਰਮਲ ਦੋਸਤ) “ਪੰਜਾਬ ਵਿਚਲੇ ਲੋਕ ਸਭਾ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ‘ਚ ਆਉਣਗੇ, ਕਿਉਂਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਵਰਗ ਦੀ ਵੀ ਦੁਖਦੀ ਨਬਜ਼ ਨਹੀਂ ਫੜੀ ਤੇ ਇਹ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।ਕਾਗਰਸ ਪਾਰਟੀ ਦੀਆਂ ਸਰਕਾਰਾਂ ਵੀ ਲੋਕਾਂ ਦੇ ਮਸਲੇ ਹੱਲ ਨਹੀਂਂ ਕਰ ਸਕੀਆਂ।ਇਹਨਾਂ ਪਾਰਟੀਆਂ ਦਾ “ਰਿਮੋਟ ਕੰਟਰੋਲ” ਦਿੱਲੀ ਦੀ ਹਾਈਕਮਾਂਡ ਕੋਲ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ‌ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਅਤੇ ਭਾਜਪਾ ਤੋਂ ਬਿਲਕੁਲ ਕੋਈ ਵੀ ਆਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ,ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਲ-ਨਾਲ ਪੰਜਾਬ ਨਾਲ ਸੰਬੰਧਿਤ ਪਾਰਟੀ ਹੈ।ਇਸ ਕਰਕੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ‘ਚ ਬਣੀ ਹੈ ਤਾਂ ਪੰਜਾਬ ਵਾਸੀਆਂ/ਸਾਰੇ ਵਰਗਾਂ ਦੇ ਹਿੱਤਾਂ ‘ਚ ਫੈਸਲੇ ਲਏ ਗਏ ਹਨ”।ਇਹ ਗੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੀਨੀਅਰ ਅਕਾਲੀ ਆਗੂ ਸ੍ਰ. ਕੁਲਦੀਪ ਸਿੰਘ ਰੰਧਾਵਾ(ਬੱਸੀਆਂ)ਨੇ ਇੱਕ ਮੁਲਾਕਾਤ ਦੋਰਾਨ ਆਖੀ ਹੈ।
ਕੁਲਦੀਪ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਜਿਹੜੇ ਆਗੂਆਂ ਨੇ, ਸਰਕਾਰਾਂ ‘ਚ ਮੰਤਰੀਆਂ ਤੱਕ ਦੇ ਆਹੁਦੇ ਹੰਢਾਏ ਹੋਣ ਤਾਂ ਉਨ੍ਹਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਜਦੋਂ ਪਾਰਟੀ ਸੱਤਾ ਤੋਂ ਬਾਹਰ ਹੋਵੇ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਥ ਦੀ ਲੋੜ ਹੋਵੇ ਤਾਂ ਬਾਗੀ ਸੁਰਾਂ ਅਲਾਪ ਕੇ/ਬਗਾਵਤ ਕਰਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਕਿਸੇ ਵੀ ਕਿਸਮ ਦਾ ਰਾਸਤਾ ਅਖਤਿਆਰ ਨਹੀਂ ਕਰਨਾ ਚਾਹੀਦਾ। ਪਾਰਟੀ ਦਾ ਵਫ਼ਾਦਾਰ ਸਿਪਾਹੀ ਹੋਣ ਦਾ ਸਬੂਤ ਦੇਣ ਲਈ ਪਾਰਟੀ ਦੇ ਨਾਲ ਡੱਟ ਕੇ/ਚੱਟਾਨ ਵਾਂਗ ਖੜਨਾ ਚਾਹੀਦਾ ਹੈ। ਉਨ੍ਹਾਂ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਬੰਧ ‘ਚ ਗੱਲ ਕਰਦਿਆਂ ਕਿਹਾ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਵੱਡੇ ਫਰਕ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਉਣਗੇ। ਕੁਲਦੀਪ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹੋਰਨਾਂ ਲੋਕ ਸਭਾ ਹਲਕਿਆਂ ਵਾਂਗ, ਇਨ੍ਹਾਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ, ਇਸ ਹਲਕੇ ਦੇ ਆਗੂਆਂ/ਵਰਕਰਾਂ ‘ਚ ਵੀ ਪੂਰਾ ਜੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀਆਂ ਬਣੀਆਂ ਸਰਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਵਡੇਰੇ ਹਿੱਤਾਂ ਲਈ ਡੱਟ ਕੇ ਪਹਿਰਾ ਦਿੱਤਾ ਹੈ।ਵੱਖ-ਵੱਖ ਸਮਿਆਂ ‘ਤੇ ਬਣੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਦੀ ਭਲਾਈ ਲਈ ਦਿਲ ਖੋਲ੍ਹ ਕੇ ਕੰਮ ਕੀਤਾ ਹੈ। ਇਸ ਕਰਕੇ ਲੋਕ ਵੱਡੀ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਮਨ ਬਣਾ ਚੁੱਕੇ ਹਨ।ਇਸ ਲਈ ਹੀ ਲੋਕਾਂ ਦਾ ਨਿੱਤ-ਦਿਨ ਵੱਡੀ ਸੰਖਿਆ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਜਾਰੀ ਹੈ।

Up Skill Ninja