January 11, 2025 7:33 pm

ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ 18 ਜਨਵਰੀ ਨੂੰ ਲਾਇਆ ਜਾਵੇਗਾ ਸੈਮੀਨਾਰ 

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿਖੇ ਡੇਅਰੀ ਵਿਕਾਸ ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਮਿਆਦੀਕਲਾਂ ਬਲਾਕ ਅਜਾਨਾਲਾ ਵਿਖੇ ਮਿਤੀ 18 ਜਨਵਰੀ 2024 ਨੂੰ ਸਵੇਰੇ 10:00 ਵਜੇ ਬਲਾਕ ਪੱਧਰੀ ਸੈਮੀਨਾਰ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਅੰਮ੍ਰਿਤਸਰ ਨੇ ਡੇਅਰੀ ਫਾਰਮਾਰਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਵਿੱਚ ਪਹੁੰਚ ਕੇ ਸਰਕਾਰ ਦੀਆਂ ਸਕੀਮਾ ਦਾ ਲਾਭ ਉਠਾਉਣ ਸੈਮੀਨਾਰ ਵਿੱਚ ਡੇਅਰੀ ਫਾਰਮਰਾਂ ਨੂੰ ਉਹਨਾਂ ਦੇ ਪਸੂਆਂ ਨੂੰ ਮਿਨਰਲ ਮਿਕਸਚਰ ( ਧਾਤਾਂ ਦਾ ਚੂਰਾ ) ਅਤੇ ਕਿੱਟਾਂ ਦੇ ਨਾਲ ਲਿਟਰੇਚਰ ਮੁਫਤ ਵੰਡਿਆ ਜਾਵੇਗਾ । ਇਸ ਸਬੰਧੀ ਜਾਣਕਾਰੀ ਲਈ dd.dairy.asr0punjab.gov.in ਫੋਨ ਨੰ:0183-2263083 ਸੰਪਰਕ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ
  • First Published :

Source link

Up Skill Ninja