ਮਹਿਤਪੁਰ 30 ਦਸੰਬਰ (ਅਸ਼ੋਕ ਚੌਹਾਨ) ਖਨੌਰੀ ਬਾਰਡਰ ਤੇ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਸ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੋਰਾਂਨ ਮਹਿਤਪੁਰ ਮੁਕੰਮਲ ਬੰਦ ਰਿਹਾ ਇਲਾਕੇ ਦੇ ਲੋਕਾਂ ਤੇ ਸ਼ਹਿਰ ਦੇ ਦੁਕਾਨਦਾਰਾਂ ਵੱਖ ਵੱਖ ਜਥੇਬੰਦੀਆਂ ਵਲੋਂ ਭਰਪੂਰ ਸਮਰਥਨ ਦਿੱਤਾ ਗਿਆ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਸੀ। ਆਵਾਜਾਈ ਵੀ ਬੰਦ ਰਹੀ। ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋਂ ਮਹਿਤਪੁਰ ਬੱਸ ਸਟੈਂਡ ਤੇ ਧਰਨਾ ਦਿੱਤਾ ਗਿਆ ਤੇ ਸ਼ਹਿਰ ਦੇ ਆਸ ਪਾਸ ਚੋਕਾ ਨੂੰ ਬੰਦ ਰੱਖਿਆ ਗਿਆ ਇਸ ਮੌਕੇ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਡੱਲੇਵਾਲ ਨੂੰ ਅੱਜ 35ਵਾਂ ਦਿਨ ਭੁੱਖ ਹੜਤਾਲ ਤੇ ਬੈਠਿਆ ਹੋ ਗਿਆ ਹੈ। ਜਦ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਕਿਹਾ ਡੱਲੇਵਾਲ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਸਰਕਾਰਾਂ ਇਸ ਦੀਆਂ ਜ਼ਿੰਮੇਵਾਰ ਹੋਣਗੀਆਂ। ਇਸ ਮੌਕੇ ਸੁਰਿੰਦਰ ਸਿੰਘ ਸਿੰਦੂ ਨੰਗਲ ਅੰਬੀਆਂ,ਭਜਨ ਸਿੰਘ ਪਰਜੀਆ ਕਲਾ ਵਰਿੰਦਰ ਸਿੰਘ ਬਿੰਦੂ ਮੰਡਿਆਲਾ, ਕਸ਼ਮੀਰ ਸਿੰਘ ਪੰਨੂ
ਪ੍ਰਧਾਨ ਕਿਸਾਨ ਯੂਨੀਅਨ ਦੁਆਬਾ,ਕੇਵਲ ਸਿੰਘ ਖਹਿਰਾ ਕੋਮੀ ਜਨਰਲ ਸਕੱਤਰ ਤੋਤੇਵਾਲ, ਗੁਰਸਰਨਪ੍ਰੀਤ ਸਿੰਘ ਕਿਸਾਨ ਯੂਨੀਅਨ ਦੁਆਬਾ, ਰਜਿੰਦਰ ਸਿੰਘ ਨੰਗਲ ਅੰਬੀਆਂ,ਆਮਰੀਕ ਸਿੰਘ ਪਰਜੀਆ ਕਲਾ, ਨਰਿੰਦਰ ਸਿੰਘ ਉਦੋਵਾਲ ਤਰਸੇਮ ਸਿੰਘ ਆੜਤੀਆ ਚੇਅਰਮੈਨ, ਐਡਵੋਕੇਟ ਬਲਵੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਜੱਜ, ਬਲਕਾਰ ਸਿੰਘ ਖਾਲਸਾ ਨਾਰੰਗਪੁਰ, ਨਰਿੰਦਰ ਮੋਹਨ ਸ਼ਰਮਾ ਪ੍ਰਧਾਨ ਕੋਆਪਰੇਟਿਵ ਸੰਗੋਵਾਲ, ਬੂਟਾ ਸਿੰਘ ਰੌਲੀ, ਸੁਖਵਿੰਦਰ ਸਿੰਘ ਪਰਜੀਆਂ ਖੁਰਦ, ਜਸਵੰਤ ਸਿੰਘ ਜਿਲਾ ਪ੍ਰਧਾਨ ਭਾਰਤੀ ਕਿਸਾਨ ਤੋਤੇਵਾਲ, ਸੁਖਮਨਪ੍ਰੀਤ ਕੌਰ ਆਦਿ ਹਾਜ਼ਰ ਸਨ।