January 12, 2025 1:15 am

ਦੱਖਣੀ ਕੋਰੀਆ ਜਹਾਜ਼ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 176

ਕਰੈਸ਼ ਹੋਇਆ ਜੇਜੂ ਏਅਰ ਦਾ ਯਾਤਰੀ ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ

ਨਵੀਂ ਦਿੱਲੀ, 29 ਦਸੰਬਰ-ਦੱਖਣੀ ਕੋਰੀਆ ਦੇ ਇਕ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਸ ਵਿਚ ਸਵਾਰ 179 ਯਾਤਰੀਆਂ ਦੀ ਮੌਤ ਹੋ ਜਾਣ ਦਾ ਸ਼ੱਕ ਹੈ। ਪਰ ਦੂਜੇ ਪਾਸੇ 181 ਯਾਤਰੀਆਂ ਵਿਚੋਂ ਬਚੇ ਹੋਏ 2 ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐਮਰਜੈਂਸੀ ਦਫ਼ਤਰ ਨੇ ਦੱਸਿਆ ਕਿ ਦੱਖਣੀ ਸ਼ਹਿਰ ਮੁਏਨ ਦੇ ਹਵਾਈ ਅੱਡੇ ‘ਤੇ ਕਰੈਸ਼ ਹੋਇਆ ਜੇਜੂ ਏਅਰ ਦਾ ਯਾਤਰੀ ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ।

 

Up Skill Ninja